29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਮਾਤਾ ਦੀ ਚੌਂਕੀ ਕਰਵਾਈ

Ad Position 21
No active advertisement
ਅਜੀਤ ਡੈਸਕ 03-06-2026
ਸ੍ਰੀ ਮੁਕਤਸਰ ਸਾਹਿਬ, 2 ਜੂਨ (ਹਰਮਹਿੰਦਰ ਪਾਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੁਆਰਾ ਘਾਹ ਮੰਡੀ ਚੌਂਕ ਮੁੱਖ ਬਾਜ਼ਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮਾਤਾ ਦੀ ਚੌਂਕੀ ਕਰਵਾਈ ਗਈ | ਪ੍ਰੋਗਰਾਮ ਵਿਚ ਸ਼ਰਧਾਲੂਆਂ ਨੇ ਹਾਜ਼ਰ ਹੋ ਕੇ ਜਗਤ ਜਨਨੀ ਮਾਂ ਭਗਵਤੀ ਦੇ ਚਰਨਾਂ ਵਿਚ ਆਪਣੀ ਸ਼ਰਧਾ ਅਰਪਿਤ ਕੀਤੀ | ਸਾਧਵੀ ਭਾਵਅਰਚਨਾ ਭਾਰਤੀ ਜੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਮਾਂ ਕੇਵਲ ਇਕ ਦੇਵੀ ਸਵਰੂਪ ਹੀ ਨਹੀਂ ,ਬਲਕਿ ਸਿ੍ਸ਼ਟੀ ਦੀ ਪਾਲਣਹਾਰ ਅਤੇ ਅਸੀਮ ਸ਼ਕਤੀ ਦਾ ਪ੍ਰਤੀਕ ਹਨ | ਜਦੋਂ ਵੀ ਮਨੁੱਖ ਸੱਚੇ ਦਿਲ ਤੋਂ ਮਾਂ ਨੂੰ ਯਾਦ ਕਰਦਾ ਹੈ, ਤਾਂ ਮਾਂ ਉਸ ਦੀ ਸਾਹਸ, ਸ਼ਕਤੀ, ਵਿਵੇਕ ਬਣ ਜਾਂਦੀ ਹੈ ਅਤੇ ਜੀਵਨ ਦੀ ਕਠਿਨਾਈਆਂ ਵਿਚੋਂ ਨਿਕਲਣ ਦਾ ਹੌਂਸਲਾ ਦਿੰਦੀ ਹੈ | ਇਸ ਮੌਕੇ ਅਸ਼ਵਨੀ ਗਿਰਧਰ, ਵਿਮਲ ਪਰਮਾਰ, ਰਵਿੰਦਰ ਰਿੰਕੂ ਐੱਮ.ਸੀ., ਅਸ਼ੋਕ ਚੁੱਘ, ਹੈਪੀ ਦੋਦੇ ਵਾਲਾ, ਸੁਰਿੰਦਰ ਅਰੋੜਾ, ਰਾਜੀਵ ਡਾਬੜਾ, ਦਯਾਰਾਮ ਯਾਦਵ, ਬੂਟਾ ਰਾਮ ਕਮਰਾ, ਡਾਕਟਰ ਸੁਰਿੰਦਰ ਖੇੜਾ, ਰਾਜੇਂਦਰ ਬਾਂਸਲ, ਮੰਗਤਰਾਮ ਸ਼ਰਮਾ, ਬਿੰਟਾ ਬਾਂਸਲ, ਡਾਕਟਰ ਰਾਜਿੰਦਰ ਅਤੇ ਜੀਵਨ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਨੇ ਧਾਰਮਿਕ ਸਾਹਿਤ ਦਾ ਲੰਗਰ ਲਗਾਇਆ ਅਗਲੀ ਖ਼ਬਰ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੀ ਕਾਰਜਕਾਰਨੀ ਦਾ ਗਠਨ
Ad Position 24