21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੀਵਰੇਜ ਪਾਈਪਾਂ ਦੇ ਅਧੂਰੇ ਕੰਮ ਨੇ ਅਬੋਹਰ ਬਾਈਪਾਸ ਦਾ ਕੀਤਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 05-06-2026
ਸ੍ਰੀ ਮੁਕਤਸਰ ਸਾਹਿਬ, 4 ਜੂਨ (ਹਰਮਹਿੰਦਰ ਪਾਲ)-ਇੱਥੋਂ ਬੱਸ ਅੱਡੇ ਕੋਲੋਂ ਸ਼ੁਰੂ ਹੁੰਦੇ ਸ੍ਰੀ ਮੁਕਤਸਰ ਸਾਹਿਬ-ਅਬੋਹਰ ਬਾਈਪਾਸ ਉਪਰ ਸੀਵਰੇਜ ਦਾ ਓਵਰਫਲੋ ਪਾਣੀ ਕੱਢਣ ਵਾਸਤੇ ਪਾਈਆਂ ਪਾਈਪਾਂ ਕਾਰਨ ਸੜਕ ਦਾ ਪਿਛਲੇ ਕਰੀਬ 6 ਮਹੀਨਿਆਂ ਤੋਂ ਬੁਰਾ ਹਾਲ ਹੋ ਗਿਆ ਹੈ | ਪਾਈਪਾਂ ਪਾਉਣ ਵੇਲੇ ਪੁੱਟੀ ਬੱਜਰੀ, ਇੱਟਾਂ ਤੇ ਹੋਰ ਮਲਬਾ ਸੜਕ ਉਪਰ ਹੀ ਪਿਆ ਹੈ, ਜਿਸ ਕਰਕੇ ਅੱਧੀ ਸੜਕ ਬੰਦ ਹੋ ਗਈ ਹੈ | ਮਲਬੇ ਕਾਰਨ ਵਾਹਨਾਂ ਦਾ ਚੱਲਣਾ ਮੁਸ਼ਕਿਲ ਹੋ ਗਿਆ ਹੈ | ਹੈਵੀ ਵਹੀਕਲਾਂ ਦੇ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਵਾਹਨਾਂ ਦੇ ਚੱਲਣ ਵਾਸਤੇ ਮਸਾਂ 10 ਕੁ ਫ਼ੁੱਟ ਜਗ੍ਹਾ ਬਚੀ, ਜਿਸ ਕਰਕੇ ਜਾਮ ਲੱਗਿਆ ਰਹਿੰਦਾ ਹੈ | ਹਾਲਾਂਕਿ ਇਸ ਸੜਕ ਉਪਰੋਂ ਅਬੋਹਰ ਵੱਲ, ਦਾਣਾ ਮੰਡੀ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵੱਲ ਜਾਣ ਵਾਲਾ ਟ੍ਰੈਫ਼ਿਕ ਭਾਰੀ ਗਿਣਤੀ ਵਿਚ ਲੰਘਦਾ ਰਹਿੰਦਾ ਹੈ | ਇਸ ਕਰਕੇ ਲੋਕਾਂ ਦੀ ਮੰਗ ਹੈ ਕਿ ਸੜਕ ਉਪਰੋਂ ਮਲਬੇ ਨੂੰ ਚੁਕਵਾ ਕੇ ਸੜਕ ਚਾਲੂ ਕੀਤੀ ਜਾਵੇ | ਇਸ ਸੰਬੰਧੀ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਨੂੰ ਫੌਰੀ ਤੌਰ 'ਤੇ ਮਲਬਾ ਚੁਕਵਾ ਕੇ ਸੜਕ ਚਾਲੂ ਕਰਵਾਉਣ ਦੀ ਹਦਾਇਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਨੇ ਮੀਟਿੰਗ ਦੌਰਾਨ ਨਾਇਬ ਤਹਿਸੀਲਦਾਰ ਨੂੰ ਮੁਸ਼ਕਿਲਾਂ ਦੱਸੀਆਂ ਅਗਲੀ ਖ਼ਬਰ ਹੀਰਾ ਲਾਲ ਭਾਰਤੀ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਬਣੇ
Ad Position 24