ਜੈਤੋ, 5 ਜੂਨ (ਗੁਰਚਰਨ ਸਿੰਘ ਗਾਬੜੀਆ)-ਰਾਸ਼ਟਰੀ ਪਿਛੜਾ ਵਰਗ ਮੋਰਚਾ ਨਵੀਂ ਦਿੱਲੀ ਦੇ ਸੱਦੇ ‘ਤੇ ਦੇਸ਼ ਭਰ ਵਿਚ 31 ਰਾਜਾਂ ਅਤੇ 625 ਜ਼ਿਲ੍ਹਿਆਂ ਵਿਚ ਅੱਜ ਦੂਜੇ ਚਰਣ ਦਾ ਅੰਦੋਲਨ ਕੀਤਾ ਜਾ ਰਿਹਾ ਹੈ। ਜਿਸ ਦੀ ਕੜ੍ਹੀ ਦੇ ਤਹਿਤ ਜੈਤੋ ਵਿਖੇ ਵੀ ਧਰਨਾ ਪ੍ਰਦਰਸ਼ਨ ਤੋਂ ਬਾਅਦ ਮਾਨਯੋਗ ਰਾਸ਼ਟਰਪਤੀ ਦੇ ਨਾਮ ‘ਤੇ ਮੰਗ-ਪੱਤਰ ਐਸ.ਡੀ.ਐਮ ਜੈਤੋ ਦਫ਼ਤਰ ਦੇ ਮੁਲਾਜ਼ਮ ਜਸਵਿੰਦਰ ਸਿੰਘ ਨੂੰ ਸੌਂਪਿਆ ਗਿਆ। ਇਹ ਮੰਗ ਪੱਤਰ ਅਮਰਜੀਤ ਪ੍ਰਧਾਨ ਪਰਜਾਪਤ ਸਭਾ ਦੀ ਅਗਵਾਈ ਵਿਚ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੰਗ ਪੱਤਰ ਵਿਚ ਮੁੱਖ ਮੰਗ ਭਾਰਤ ਸਰਕਾਰ ਜੋ ਜਨਗਣਨਾ ਕਰਵਾ ਰਹੀ ਹੈ। ਉਸ ਵਿਚ �ਬੀਸੀ ਸਮਾਜ ਦਾ ਕਾਲਮ ਰੱਖਿਆ ਜਾਵੇ। ਇਸ ਮੌਕੇ ਸਾਥੀ ਬਾਬੂ ਲਾਲ, ਸੁਰਿੰਦਰ ਕੁਮਾਰ, ਸੁਖਦੇਵ, �ਮ ਪ੍ਰਕਾਸ਼ ਪ੍ਰਧਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ, ਜੀਤ ਰਾਮ ਦੋਦੜਾ ਆਦਿ ਹਾਜ਼ਰ ਸਨ।
ਪਰਜਾਪਤ ਸਭਾ ਦੇ ਵਫ਼ਦ ਨੇ ਐਸ.ਡੀ.ਐਮ ਜੈਤੋ ਦਫ਼ਤਰ ‘ਚ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
06-06-2026