ਮਲੋਟ, 5 ਜੂਨ (ਅਜਮੇਰ ਸਿੰਘ ਬਰਾੜ)-ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਮੁੱਖ ਦਫ਼ਤਰ ਦਾਨੇਵਾਲਾ ਚੌਕ ਮਲੋਟ ਵਿਖੇ ਜਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਗੁਰਚਰਨ ਸਿੰਘ ਢਿੱਲੋਂ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਤੇ ਸਬਸਿਡੀ 1500 ਰੁਪਏ ਤੋਂ ਵਧਾ ਕੇ ਪ੍ਰਤੀ ਏਕੜ 5 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ ਤਾਂ ਜੋ ਸੂਬੇ ਵਿਚ ਘੱਟ ਰਹੇ ਪਾਣੀ ਦੇ ਸਰੋਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਣੀ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ 8 ਘੰਟੇ ਬਿਜਲੀ ਅਤੇ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਅਤੇ ਬੰਦ ਪਏ ਸੂਏ ਕੱਸੀਆਂ ਅਤੇ ਨਹਿਰਾ ਵਿਚ ਪਾਣੀ ਛੱਡਿਆ ਜਾਵੇ। ਇਸ ਮੀਟਿੰਗ ਵਿਚ ਹਰਜਿੰਦਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਪਿੰਡ ਜੰਡ ਵਾਲਾ, ਚੜ੍ਹਤ ਸਿੰਘ, ਜਸਦੇਵ ਸਿੰਘ ਸੰਧੂ ਸ਼ਹਿਰੀ ਪ੍ਰਧਾਨ ਇਕਾਈ ਮਲੋਟ, ਮਾਸਟਰ ਟਹਿਲ ਸਿੰਘ ਸੰਧੂ, ਸਰਦੂਲ ਸਿੰਘ ਸੰਧੂ, ਗੁਰਚਰਨ ਸਿੰਘ ਬੁੱਟਰ ਜਰਨਲ ਸਕੱਤਰ, ਬਲਵੀਰ ਚੰਦ ਸ਼ਰਮਾ, ਜਗਤਾਰ ਸਿੰਘ ਠੇਕੇਦਾਰ ਡੱਬਵਾਲੀ ਢਾਬ, ਗੁਰਚਰਨ ਸਿੰਘ ਢਿੱਲੋਂ ਪ੍ਰੈਸ ਸਕੱਤਰ ਆਦਿ ਨੇ ਕਿਹਾ ਕਿ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਘਾਟ ਪੂਰੀ ਕਰਕੇ ਕਿਸਾਨਾਂ ਨੂੰ ਕੋਆਪਰੇਟਿਵ ਸੁਸਾਇਟੀ ਰਾਹੀ ਦਿੱਤੀ ਜਾਵੇ।
ਕਿਰਤੀ ਕਿਸਾਨ ਯੂਨੀਅਨ ਵਲੋਂ ਝੋਨੇ ਦੀ ਬਿਜਾਈ ਤੇ ਸਬਸਿਡੀ 5 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦੀ ਮੰਗ
ਅਜੀਤ ਡੈਸਕ
06-06-2026