ਫ਼ਰੀਦਕੋਟ, 8 ਜੂਨ (ਜਸਵੰਤ ਸਿੰਘ ਪੁਰਬਾ)-ਵਿਸ਼ਵ ਪੱਧਰ 'ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਦੀ ਸੰਸਥਾ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੇ ਅਸ਼ੀਰਵਾਦ ਨਾਲ, ਭਾਰਤ ਦੇ ਪ੍ਰਧਾਨ ਸਤਬੀਰ ਸਿੰਘ ਸਿਫ਼ਰ ਅਤੇ ਡਾ. ਮਨਜੀਤ ਸਿੰਘ ਢਿੱਲੋਂ ਬਾਬਾ ਫ਼ਰੀਦ ਗੁਰੂਕੁੱਲ ਸੰਸਥਾਵਾਂ ਕੋਟਕਪੂਰਾ ਦੇ ਸਹਿਯੋਗ ਨਾਲ, ਪੰਜਾਬ ਪ੍ਰਧਾਨ ਦਲਬੀਰ ਸਿੰਘ ਰਿਆੜ ਦੀ ਸਲਾਹ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਦੀ ਅਗਵਾਈ ਵਿਚ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬਾਘਾਪੁਰਾਣਾ ਦੇ ਤਹਿਸੀਲਦਾਰ ਮੰਗੂ ਬਾਂਸਲ, ਡੀ.ਐਸ.ਪੀ. ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ, ਵਿਸ਼ਵ ਪੰਜਾਬੀ ਸਭਾ ਕੈਨੇਡਾ ਭਾਰਤ ਦੇ ਪ੍ਰਧਾਨ ਸਤਬੀਰ ਸਿੰਘ ਸਿਫਰ, ਹਾਸਿਆਂ ਦੇ ਬਾਦਸ਼ਾਹ ਸੁਰਿੰਦਰ ਫ਼ਰਿਸਤਾ ਉਰਫ਼ ਘੁੱਲੇ ਸ਼ਾਹ, ਡਾ. ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫ਼ਰੀਦ ਗੁਰੂੁ ਕੁੱਲ ਸੰਸਥਾਵਾਂ ਕੋਟਕਪੂਰਾ, ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥਬੰਦੀ, ਸੋਹਣ ਸਿੰਘ ਗੈਦੂ ਮੀਤ ਪ੍ਰਧਾਨ ਭਾਰਤ, ਡਾ. ਅਮਰਜੋਤੀ ਮਾਂਗਟ ਪ੍ਰਧਾਨ ਇਸਤਰੀ ਵਿੰਗ (ਮਾਲਵਾ ਜ਼ੋਨ), ਡਾ. ਜਸਵਿੰਦਰ ਕੌਰ ਮੁੱਖ ਸਕੱਤਰ ਵਿਸ਼ਵ ਪੰਜਾਬੀ ਸੂਬਾ ਕੈਨੇਡਾ ਇਕਾਈ ਭਾਰਤ ਪੰਜਾਬ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮਾਲਵਾ ਦੇ ਵੱਖ ਵੱਖ ਜ਼ਿਲਿ੍ਹਆਂ, ਪਿੰਡਾਂ ਤੋਂ ਪਹੁੰਚੇ ਹੋਏ ਵੱਖ ਵੱਖ ਸਕੂਲਾਂ ਦੇ 85 ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਬੱਚਿਆਂ ਨੂੰ ਸਨਮਾਨ ਚਿੰਨ੍ਹ, ਮੱਗ, ਡਾਇਰੀਆਂ, ਭਾਸ਼ਾ ਕਿੱਟਾਂ ਅਤੇ 35 ਅੱਖਰੀ ਸ਼ਾਲਾਂ ਦੇ ਕੇ ਸਨਮਾਨਿਤ ਕੀਤਾ ਗਿਆ | ਵਿਜ਼ਡਮ ਕੋਟਾ ਕਲਾਸ਼ਿਜ਼ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਬੱਚਿਆਂ ਨੂੰ ਭਵਿੱਖ ਦਾ ਨਿਸ਼ਾਨਾਂ ਬਣਾ ਕੇ ਅੱਗੇ ਵਧਣ ਅਤੇ ਵਧੀਆ ਕੋਚਿੰਗ ਲੈ ਕੇ ਵੱਡੇ ਅਫ਼ਸਰ ਬਣਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਵਿਜ਼ਡਮ ਕੋਟਾ ਕਲਾਸ਼ਿਜ਼ ਗੁਰੂਕੁੱਲ ਕਾਲਜ ਕੋਟਕਪੂਰਾ ਵਿਚ ਬੱਚਿਆਂ ਨੂੰ ਬਹੁਤ ਘੱਟ ਫ਼ੀਸਾਂ ਨਾਲ ਉੱਚ ਪੜਾਈ ਦੀ ਕੋਚਿੰਗ ਦਿੱਤੀ ਜਾ ਰਹੀ ਹੈ | ਡਾ. ਜਸਵਿੰਦਰ ਕੌਰ ਨੇ ਬੱਚਿਆਂ ਨੂੰ ਮਾਂ ਪ੍ਰਤੀ ਸੱਚੀ ਸ਼ਰਧਾ ਰੱਖਣ, ਮਾਪਿਆਂ ਦਾ ਸਤਿਕਾਰ ਕਰਨ, ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਪ੍ਰਧਾਨ ਸਤਬੀਰ ਨੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਅਤੇ ਸਿਹਤ ਦਾ ਧਿਆਨ ਰੱਖਣ ਪ੍ਰਤੀ ਪ੍ਰੇਰਿਤ ਕੀਤਾ | ਹਾਸਰਸ ਕਲਾਕਾਰ ਘੁੱਲੇਸ਼ਾਹ ਨੇ ਹਾਸਿਆਂ ਦੀ ਪਟਾਰੀ ਵਿਚੋਂ ਹਾਸਰਸ ਤੀਰਾਂ ਦੀ ਬੁਛਾੜ ਕਰਦੇ ਹੋਏ ਜਿੱਥੇ ਸਾਰਿਆਂ ਨੂੰ ਜ਼ੋਰ ਜ਼ੋਰ ਦੀ ਹੱਸਣ ਲਈ ਮਜਬੂਰ ਕੀਤਾ ਉੱਥੇ ਹੀ ਪਾਣੀ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਦਾ ਸ਼ੰਦੇਸ਼ ਵੀ ਦਿੱਤਾ | ਇਸ ਮੌਕੇ ਕਰਨੈਲ ਸਿੰਘ ਕਰੀਵਾਲਾ, ਡਾ. ਸੁਰਜੀਤ ਸਿੰਘ ਦੌਧਰ, ਸੋਹਣ ਸਿੰਘ ਗੈਦੂ, ਪ੍ਰੋਫੈਸਰ ਜਗਦੀਪ ਸਿੰਘ ਮਾਂਗਟ, ਡਾ. ਅਮਰਜੋਤੀ ਮਾਂਗਟ ਜੋਤ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਮੰਚ ਸੰਚਾਲਨ ਉਘੇੇ ਸਾਹਿਤਕਾਰ ਡਾ. ਸਾਧੂ ਰਾਮ ਲੰਗੇਆਣਾ ਨੇ ਕੀਤਾ | ਪ੍ਰੋਗਰਾਮ ਦੌਰਾਨ ਹਾਜਰ ਮਹਿਮਾਨਾਂ, ਪਤਵੰਤਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਖੀਰ ਵਿਚ ਆਏ ਹੋਏ ਮਹਿਮਾਨਾਂ, ਪਤਵੰਤਿਆਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਨੇ ਧੰਨਵਾਦ ਕੀਤਾ | ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਐਸ.ਐਮ.ਡੀ ਸੰਸਥਾਵਾਂ ਦੇ ਡਾਇਰੈਕਟਰ ਮੁਕੰਦ ਲਾਲ ਥਾਪਰ, ਵੀਰ ਸਿੰਘ ਸਕੂਲ ਦੇ ਚੇਅਰਮੈਨ ਹਰਮਿੰਦਰ ਸਿੰਘ ਗਿੱਲ ਤੋਂ ਇਲੱਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ |