08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਕਿਸਾਨਾਂ ਲਈ ਬਹੁਤ ਹੀ ਘਾਤਕ-ਜਗਜੀਤ ਸਿੰਘ ਡੱਲੇਵਾਲ

Ad Position 21
No active advertisement
ਅਜੀਤ ਡੈਸਕ 09-06-2026
ਸਾਦਿਕ, 8 ਜੂਨ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਦੇ ਪਿੰਡ ਡੋਡ ਦੀ ਇਕਾਈ 'ਚ ਵਾਧਾ ਕਰਦਿਆਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਅੰਮਿ੍ਤਪਾਲ ਸਿੰਘ ਨੂੰ ਪ੍ਰਧਾਨ, ਪ੍ਰਕਾਸ਼ ਸਿੰਘ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਨੂੰ ਇਕਾਈ ਦਾ ਸਕੱਤਰ ਬਣਾਇਆ ਗਿਆ ਤੋਂ ਇਲਾਵਾ ਗੁਰਸੇਵਕ ਸਿੰਘ, ਸਰਵਣ ਸਿੰਘ, ਬਲਕਰਨ ਸਿੰਘ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ ਆਦਿ ਵੀ ਕਿਸਾਨ ਯੂਨੀਅਨ ਦੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਭਾਰਤ ਅਮਰੀਕਾ ਵਪਾਰ ਮੁਕਤ ਸਮਝੌਤਾ ਹੋਣ ਜਾ ਰਿਹਾ ਹੈ ਕਿਸਾਨਾਂ ਲਈ ਬਹੁਤ ਹੀ ਘਾਤਕ ਹੈ ਅਤੇ ਇਸ ਸਬੰਧੀ ਕਿਸਾਨਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਅਮਰੀਕਾ ਤੋਂ ਆਉਣ ਵਾਲੇ ਖੇਤੀ ਉਤਪਾਦ ਅਤੇ ਖੇਤੀ ਤੋਂ ਬਣੇ ਖਾਦ ਪਦਾਰਥ ਭਾਰਤ ਆਉਣਗੇ ਉਨ੍ਹਾਂ ਦਾ ਮੁਕਾਬਲਾ ਕਰਨਾ ਭਾਰਤ ਦੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਅਮਰੀਕਾ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਸਰਕਾਰ ਵਲੋਂ ਬਹੁਤ ਭਾਰੀ ਸਬਸਿਡੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਦੋਂਕਿ ਭਾਰਤ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਹੀ ਨਿਗੁਣੀ ਸਬਸਿਡੀ ਪ੍ਰਦਾਨ ਕਰਦੀ ਹੈ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਬਲਾਕ ਦੇ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ ਨੂੰ ਯਕੀਨ ਦਵਾਇਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਹਰ ਸੰਘਰਸ਼ ਲਈ ਤਿਆਰ ਰਹਿਣਗੇ | ਬਲਾਕ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਗੁੱਜਰ ਸਿੰਘ ਕਾਉਣੀ ਅਤੇ ਸੁਖਜਿੰਦਰ ਸਿੰਘ ਕਾਉਣੀ ਬਲਾਕ ਦੀ ਟੀਮ ਵਿਚ ਕੰਮ ਕਰਨਗੇ | ਇਸ ਮੌਕੇ ਲਵਪ੍ਰੀਤ ਸਿੰਘ ਚੱਕ ਸਾਹੂ, ਗੁਰਮੇਲ ਸਿੰਘ ਡੋਡ, ਸੰਦੀਪ ਸਿੰਘ ਨੱਥਲ ਵਾਲਾ, ਸੁਖਜਿੰਦਰ ਸਿੰਘ ਕਾਉਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜ਼ੋਨ ਨੇ 85 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਨਿਸ਼ਕਾਮ ਸੇਵਾ ਸੰਮਤੀ ਦੇ 276ਵੇਂ ਸਮਾਗਮ ਮੌਕੇ ਦੀਆਂ ਮੁਫ਼ਤ ਰਾਸ਼ਨ ਦੀਆਂ ਦੋ ਗੱਡੀਆਂ ਰਵਾਨਾ
Ad Position 24