08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਿਸ਼ਕਾਮ ਸੇਵਾ ਸੰਮਤੀ ਦੇ 276ਵੇਂ ਸਮਾਗਮ ਮੌਕੇ ਦੀਆਂ ਮੁਫ਼ਤ ਰਾਸ਼ਨ ਦੀਆਂ ਦੋ ਗੱਡੀਆਂ ਰਵਾਨਾ

Ad Position 21
No active advertisement
ਅਜੀਤ ਡੈਸਕ 09-06-2026
ਕੋਟਕਪੂਰਾ, 8 ਜੂਨ (ਮੇਘਰਾਜ)-ਨਿਸ਼ਕਾਮ ਸੇਵਾ ਸੰਮਤੀ ਵਲੋਂ 276ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਇਆ ਗਿਆ¢ ਸੰਸਥਾ ਦੇ ਸੀਨੀਅਰ ਮੈਂਬਰ ਮਨਮੋਹਨ ਸਿੰਘ ਚਾਵਲਾ ਨੇ ਮੰਚ ਦਾ ਸੰਚਾਲਨ ਕੀਤਾ | ਉਕਤ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੰਦੀਪ ਕਟਾਰੀਆ ਸੰਦੀਪ ਬਿਲਡਿੰਗ ਮਟੀਅਰੀਅਲ ਸ਼ਾਮਿਲ ਹੋਏ | ਉਨ੍ਹਾਂ ਸੰਸਥਾ ਦੇ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ 11 ਹਜ਼ਾਰ ਰੁਪਏ ਭੇਟ ਕੀਤੇ | ਪ੍ਰਧਾਨ ਮਨੋਜ ਦਿਵੇਦੀ ਨੇ ਸੰਮਤੀ ਦੀ ਕਾਰਜ ਪ੍ਰਣਾਲੀ ਬਾਰੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ 17 ਪਿੰਡਾਂ ਦੀਆਂ 435 ਵਿਧਵਾ ਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਮੁੱਖ ਮਹਿਮਾਨ ਸੰਦੀਪ ਕਟਾਰੀਆ ਨੇ ਲੋੜਵੰਦ ਔਰਤਾਂ ਲਈ ਮਈ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ, ਜੈਤੋ ਤੇ ਇਸ ਦੇ ਨਜ਼ਦੀਕੀ 17 ਪਿੰਡਾਂ ਦੀਆਂ 435 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ | ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਟੀ.ਆਰ ਅਰੋੜਾ, ਸੋਮਨਾਥ ਗਰਗ, ਰਾਜਿੰਦਰ ਗਰਗ, ਮੁਕੇਸ਼ ਜਿੰਦਲ, ਜਸਵਿੰਦਰ ਸਿੰਘ ਢਿਲਵਾਂ, ਸੁਭਾਸ਼ ਚੰਦਰ, ਸੁਭਾਸ਼ ਮਿੱਤਲ, ਕੁਲਭੂਸ਼ਨ ਕੌੜਾ, ਮਨਮੋਹਨ ਸਿੰਘ ਚਾਵਲਾ, ਸੁਰਿੰਦਰ ਕੁਮਾਰ ਮਨਚੰਦਾ, ਡਾ. ਬਿਲਵਾ ਮੰਗਲ, ਬੁੱਤ ਸਿੰਘ ਪੁਰਬਾ, ਧਨਜਿੰਦਰ ਸਿੰਘ ਬਰਾੜ ਢਿਲਵਾਂ, ਦਰਸ਼ਨ ਗੋਇਲ, ਰਾਜਿੰਦਰ ਕੁਮਾਰ, ਕ੍ਰਿਸ਼ਨ ਮੁਨੀਮ, ਇਕਬਾਲ ਸਿੰਘ ਮੱਲਣ ਸਮੇਤ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਮੁਕਤ ਸਮਝੌਤਾ ਕਿਸਾਨਾਂ ਲਈ ਬਹੁਤ ਹੀ ਘਾਤਕ-ਜਗਜੀਤ ਸਿੰਘ ਡੱਲੇਵਾਲ ਅਗਲੀ ਖ਼ਬਰ ਪਟਿਆਲਾ ਵਿਖੇ ਲਾਠੀਚਾਰਜ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵਲੋਂ ਅਰਥੀ ਫੂਕ ਮੁਜ਼ਾਹਰਾ <br/>
Ad Position 24