06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ 12 ਤੋਂ 21 ਜੂਨ ਤੱਕ

Ad Position 21
No active advertisement
ਅਜੀਤ ਡੈਸਕ 11-06-2026
ਸਾਦਿਕ, 10 ਜੂਨ (ਆਰ.ਐਸ.ਧੁੰਨਾ)-ਸ਼ਹੀਦ ਭਗਤ ਸਿੰਘ ਯੂਥ ਕਲੱਬ (ਰਜਿ.) ਸਾਦਿਕ ਵਲੋਂ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ 12 ਜੂਨ ਤੋਂ 21 ਜੂਨ ਤੱਕ ਗੁਰਦੁਆਰਾ ਨਾਨਕ ਨਿਵਾਸ ਸਾਹਿਬ ਪਿੰਡ ਸਾਦਿਕ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਕਲੱਬ ਦੀ ਹੋਈ ਅਹਿਮ ਮੀਟਿੰਗ ਵਿਚ ਕੈਂਪ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਦਸਤਾਰ ਸਿਖਲਾਈ ਕੈਂਪ 12 ਜੂਨ ਦਿਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 21 ਜੂਨ ਦਿਨ ਐਤਵਾਰ ਤੱਕ ਚੱਲੇਗਾ ਜਿਸਦਾ ਸਮਾਂ ਹਰ ਰੋਜ਼ ਸ਼ਾਮ 6 ਵਜੇ ਹੋਵੇਗਾ | ਉਨ੍ਹਾਂ ਸਮੂਹ ਸੰਗਤਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਕੈਂਪ ਵਿਚ ਸ਼ਮੂਲੀਅਤ ਕਰਕੇ ਦਸਤਾਰ ਸਜਾਉਣ ਦੀ ਕਲਾ ਸਿੱਖਣ ਅਤੇ ਸਿੱਖੀ ਦੇ ਇਸ ਮਹੱਤਵਪੂਰਨ ਪ੍ਰਤੀਕ ਨਾਲ ਜੁੜਨ | ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਨੇ ਕੈਂਪ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦਸਤਾਰਾਂ, ਸ਼ੀਸ਼ੇ ਅਤੇ ਪੱਗ ਪਿੰਨ ਆਪਣੇ ਨਾਲ ਲੈ ਕੇ ਆਉਣ | ਇਸ ਮੌਕੇ ਆਕਾਸ਼ ਧੁੰਨਾ ਪ੍ਰੋਗਰਾਮ ਕਨਵੀਨਰ, ਖ਼ਜ਼ਾਨਚੀ ਤਰੁਣਪ੍ਰੀਤ ਸਿੰਘ, ਜਨਰਲ ਸਕੱਤਰ ਮਾਸਟਰ ਅਮਰਜੀਤ ਸਿੰਘ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ ਸਹਾਇਕ ਖ਼ਜ਼ਾਨਚੀ, ਪਰਮਪਾਲ ਸਿੰਘ ਅÏਲਖ, ਸਕੱਤਰ ਤੇਜਿੰਦਰ ਕੁਮਾਰ ਵਿੱਕੀ, ਸਹਾਇਕ ਸਕੱਤਰ ਆਲਮਜੀਤ ਸਿੰਘ, ਬਲਰਾਜ ਸਿੰਘ, ਅਜੈਦੀਪ ਸਿੰਘ, ਪੰਕਜ ਕੁਮਾਰ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 4.40 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਪੰਛੀਆਂ ਲਈ ਪਾਣੀ ਦੇ ਕੂੰਡੇ ਵੰਡੇ
Ad Position 24