ਘਰਾਂ ’ਚੋਂ ਮੋਟਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਕਾਬੂ
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਥਾਨਕ ਪੁਰਾਣੀ ਕੈਂਟ ਰੋਡ ਤੋਂ ਇਕ ਵਿਅਕਤੀ ਨੂੰ ਘਰਾਂ ’ਚੋਂ ਮੋਟਰਾਂ ਲਾਹ ਕੇ ਵੇਚਣ ਦੇ ਦੋਸ਼ਾਂ ਤਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ ਚੋਰੀ ਕੀਤੀ ਇਕ ਮੋਟਰ ਅਤੇ ਦੋ ਕੜੇ ਟੁੱਟੇ ਹੋਏ ਬਰਾਮਦ ਕੀਤੇ ਹਨ ਅਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਫ਼ਰੀਦਕੋਟ, 5 ਅਕਤੂਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਥਾਨਕ ਪੁਰਾਣੀ ਕੈਂਟ ਰੋਡ ਤੋਂ ਇਕ ਵਿਅਕਤੀ ਨੂੰ ਘਰਾਂ ’ਚੋਂ ਮੋਟਰਾਂ ਲਾਹ ਕੇ ਵੇਚਣ ਦੇ ਦੋਸ਼ਾਂ ਤਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ ਚੋਰੀ ਕੀਤੀ ਇਕ ਮੋਟਰ ਅਤੇ ਦੋ ਕੜੇ ਟੁੱਟੇ ਹੋਏ ਬਰਾਮਦ ਕੀਤੇ ਹਨ ਅਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਇਕਬਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਥਾਨਕ ਜੁਬਲੀ ਚੌਂਕ ਵਿਖੇ ਸ਼ੱਕੀ ਪੁਰਸ਼ਾਂ ਸੰਬੰਧੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖ਼ਬਰ ਨੇ ਇਤਲਾਹੀ ਦਿੱਤੀ ਕਿ ਟੋਨੀ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਫ਼ਰੀਦਕੋਟ ਲੋਕਾਂ ਦੇ ਘਰਾਂ ਵਿਚੋਂ ਲੱਗੀਆਂ ਪਾਣੀ ਦੀਆਂ ਮੋਟਰਾਂ ਅਤੇ ਬਿਜਲੀ ਦਾ ਸਮਾਨ ਚੋਰੀ ਕਰਨ ਦਾ ਆਦੀ ਹੈ ਤੇ ਜੋ ਸ਼ੈਦੂਸ਼ਾਹ ਚੌਂਕ ਅੱਗੇ ਛਾਉਣੀ ਵੱਲ ਜਾਂਦੇ ਰਸਤੇ ਲੱਗੀਆਂ ਕਿੱਕਰਾਂ ਦੇ ਕੋਲ ਚੋਰੀ ਦਾ ਸਮਾਨ ਵੇਚਣ ਦੇ ਇਰਾਦੇ ਨਾਲ ਬੈਠਾ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਰੇਡ ਕਰ ਕੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਪਾਸੋਂ 1 ਮੋਟਰ 2 ਨਾਲ ਕੜੇ ਟੁੱਟੇ ਹੋਏ ਬਰਮਾਦ ਕੀਤੇ। ਜਿਸ ’ਤੇ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਚੋਰੀ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ।