14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਲੁੱਕ ਪਲਾਂਟ ਪੁੱਟੇ ਜਾਣ ਤੋਂ ਬਾਅਦ ਕਿਸਾਨਾਂ ਅਤੇ ਪਿੰਡ ਵਾਸੀਆਂ ਵਲੋਂ ਧਰਨਾ ਸਮਾਪਤ

Ad Position 21
No active advertisement
ਅਜੀਤ ਡੈਸਕ 22-06-2026

ਗਿੱਦੜਬਾਹਾ, 21 ਜੂਨ (ਸ਼ਿਵਰਾਜ ਸਿੰਘ ਬਰਾੜ)-ਪਿੰਡ ਮਧੀਰ ਵਿਖੇ ਲੁੱਕ ਪਲਾਂਟ ਨੂੰ ਮਾਲਕਾਂ ਵਲੋਂ ਪੁੱਟੇ ਜਾਣ ਦੀ ਪ੍ਰਕਿਰਿਆ ਉਪਰੰਤ ਆਖ਼ਰ ਭਕਿਯੂ ਏਕਤਾ (ਸਿੱਧੂਪੁਰ) ਸਮੇਤ ਸਮੂਹ ਪਿੰਡ ਵਾਸੀਆ ਵਲੋਂ ਆਪਣਾ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਮਧੀਰ ਦੀ ਹਦੂਦ ਵਿਚ ਇਕ ਨਿੱਜੀ ਕੰਪਨੀ ਵਲੋਂ ਬੱਜਰੀ-ਲੁੱਕ ਮਿਕਸ ਪਲਾਂਟ ਲਗਾਏ ਜਾਣ ਦੀਆਂ ਮੁੱਢਲੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਿੰਡ ਮਧੀਰ ਵਾਸੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਲਾਂਟ ਨੂੰ ਲਗਾਉਣ ਸਮੇਂ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ। ਪਲਾਂਟ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਡੇਢ ਕੁ ਮਹੀਨਾ ਪਹਿਲਾਂ ਭਾਕਿਯੂ ਏਕਤਾ (ਸਿੱਧੂਪੁਰ) ਦੇ ਸਹਿਯੋਗ ਨਾਲ ਸਮੂਹ ਪਿੰਡ ਵਾਸੀਆਂ ਵਲੋਂ ਲੁੱਕ ਪਲਾਂਟ ਵਾਲੀ ਜਗ੍ਹਾ ‘ਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਆਖ਼ਰ ਜਥੇਬੰਦੀ ਵਲੋਂ ਸਖ਼ਤ ਐਕਸ਼ਨ ਕਰਨ ਦੀ ਚਿਤਾਵਨੀ ਦੇਣ ਉਪਰੰਤ ਪਲਾਂਟ ਮਾਲਕਾਂ ਨੂੰ ਝੁਕਣਾ ਪਿਆ ਹੈ। ਅੱਜ ਰੋਸ ਧਰਨੇ ਵਿਚ ਪਹੁੰਚੇ ਜਥੇਬੰਦੀ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਆਖ਼ਰ ਪਲਾਂਟ ਦੇ ਮਾਲਕਾਂ ਵਲੋਂ ਲੁੱਕ ਪਲਾਂਟ ਬੰਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਕਿਸਾਨ ਜਥੇਬੰਦੀ ਇਸ ਗੱਲ ‘ਤੇ ਬਜਿੱਦ ਰਹੀ ਕਿ ਜਿੰਨੀ ਦੇਰ ਤੱਕ ਪਲਾਂਟ ਵਿਚ ਲੱਗੇ ਸਾਮਾਨ ਨੂੰ ਪੁੱਟਿਆ ਨਹੀਂ ਜਾਂਦਾ, ਉਦੋਂ ਤੱਕ ਉਹ ਰੋਸ ਧਰਨਾ ਨਹੀਂ ਚੁੱਕਣਗੇ। ਅੱਜ ਮਾਲਕਾਂ ਵਲੋਂ ਆਪਣਾ ਸਾਮਾਨ ਪੁੱਟਿਆ ਜਾ ਰਿਹਾ ਹੈ ਅਤੇ ਉਹ ਆਪਣਾ ਰੋਸ ਧਰਨਾ ਸਮਾਪਤ ਕਰ ਰਹੇ ਹਨ। ਕਾਕਾ ਰੋਟੜਾ ਨੇ ਕਿਹਾ ਕਿ ਇਹ ਸਮੂਹ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਸਿਆਸੀ ਤਿੱਕੜਮਬਾਜ਼ੀ ਵੀ ਚੱਲਦੀ ਦੇਖੀ ਗਈ, ਪ੍ਰੰਤੂ ਕਿਸਾਨ ਜਥੇਬੰਦੀ ਕਿਸੇ ਵੀ ਧਿਰ ਨਾਲ ਨਿੱਜੀ ਰੰਜਿਸ਼ ਨਹੀਂ ਰੱਖਦੀ ਅਤੇ ਨਾ ਹੀ ਕਿਸੇ ਕਿਸਾਨ ਦਾ ਨੁਕਸਾਨ ਬਰਦਾਸ਼ਤ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਪਿੰਡ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹਨ। ਪਿੰਡ ਵਾਸੀਆਂ ਨੇ ਜਥੇਬੰਦੀ ਦੇ ਆਗੂਆਂ ਨੂੰ ਸਿਰੋਪਾ� ਦਿੱਤੇ ਗਏ। ਇਸ ਮੌਕੇ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ, ਗੁਰਤੇਜ ਸਿੰਘ, ਬਲਜੀਤ ਸਿੰਘ ਬੋਦੀਵਾਲਾ, ਜਗਮੀਤ ਸਿੰਘ ਝੋਰੜ, ਤਰਸੇਮ ਸਿੰਘ ਦੋਦਾ, ਬਿੰਦਰ ਸਿੰਘ, ਮੇਜਰ ਸਿੰਘ, ਜਗਦੀਪ ਸਿੰਘ ਸਰਪੰਚ, ਨਵੀ ਬਰਾੜ, ਅਮਰਜੀਤ ਸਿੰਘ, ਛਿੰਦਾ ਸਿੰਘ, ਡਾ. ਗੁਰਜੀਤ ਸਿੰਘ, ਹਿੰਮਤਪਾਲ ਸਿੰਘ, ਬਲਕਾਰ ਸਿੰਘ, ਅਮਨਦੀਪ ਸਿੰਘ, ਪ੍ਰਦੀਪ ਸਿੰਘ ਪੰਚ ਸਮੇਤ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਹਾਜ਼ਰ ਵਿਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਚੀਵਰ ਪੁਆਇੰਟ ਸੈਂਟਰ ਦੀ ਵਿਦਿਆਰਥਣ ਨੇ ਆਈਲੈਟਸ ’ਚੋਂ 9 ਬੈਂਡ ਪ੍ਰਾਪਤ ਕੀਤੇ ਅਗਲੀ ਖ਼ਬਰ ਯੋਗ ਦਿਵਸ ’ਤੇ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਤੇ ਡੀ.ਸੀ ਨੇ ਕੀਤਾ ਯੋਗ ਅਭਿਆਸ
Ad Position 24