ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮਾਨਯੋਗ ਰਾਜਪਾਲ ਪੰਜਾਬ ਨੇ ਵਿਦਿਆਰਥੀ ਆਸ਼ੂਤੋਸ਼ ਗਰਗ ਜੈਤੋ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-06-2026
ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜੈਤੋ ਦੇ ਹੋਣਹਾਰ ਵਿਦਿਆਰਥੀ ਆਸ਼ੂਤੋਸ਼ ਗਰਗ ਜਿਸ ਨੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕੀਤੀ ਹੈ, ਨੂੰ ਸਨਮਾਨਿਤ ਕੀਤਾ। ਇਸ ਮੌਕੇ ਰਾਜਪਾਲ ਨੇ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਨਾਲ ਦੇਸ਼ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਆਸ਼ੂਤੋਸ਼ ਗਰਗ ਨੇ ਯੂ.ਪੀ.ਐਸ.ਸੀ, ਆਈ.ਏ.ਐਸ ਪ੍ਰੀਖਿਆ ਵਿਚ ਏ.ਆਈ.ਆਰ-479 ਪ੍ਰਾਪਤ ਕੀਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿਚ ਇਕ ਸਮਾਰੋਹ ਵਿਚ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਵਿਚ ਆਸ਼ੂਤੋਸ਼ ਗਰਗ ਦੇ ਪਿਤਾ ਡਾ. ਪ੍ਰਦੀਪ ਗਰਗ, ਮਾਤਾ ਸੁਮਨ ਗਰਗ ਅਤੇ ਪਤਨੀ ਡਾ. ਸੋਫੀਆ ਉਨ੍ਹਾਂ ਨਾਲ ਮੌਜੂਦ ਸਨ। ਪੰਜਾਬ ਦੇ ਰਾਜਪਾਲ ਵਲੋਂ ਵਿਦਿਆਰਥੀ ਆਸ਼ੂਤੋਸ਼ ਗਰਗ ਨੂੰ ਸਨਮਾਨਿਤ ਕੀਤੇ ਜਾਣ ’ਤੇ ਸ੍ਰੀ ਅਗਰਵਾਲ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ, ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਸਹਿ-ਸਕੱਤਰ ਰਮੇਸ਼ ਬਾਂਸਲ, ਖਜ਼ਾਨਚੀ ਪ੍ਰਵੀਨ ਜੈਨ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਉਪ ਚੇਅਰਮੈਨ ਸੁਰਿੰਦਰ ਗਰਗ, ਮੀਤ ਪ੍ਰਧਾਨ ਸੁਖਦਰਸ਼ਨ ਬਰਗਾੜੀ ਤੇ ਕ੍ਰਿਸ਼ਨ ਗੋਇਲ, ਪੀਆਰਓ ਅਸ਼ੋਕ ਜਿੰਦਲ, ਓਮ ਭੂਸ਼ਨ ਸਟੂਡੀਓ, ਸੁਰਿੰਦਰ ਗਰਗ ਰਿਟਾਇਰਡ ਆਰ ਏ, ਰਾਜੇਸ਼ ਗੋਇਲ ਗੋਗੀ, ਕਸ਼ਮੀਰੀ ਲਾਲ ਗਰਗ, ਰਾਜੀਵ ਸਿੰਗਲਾ, ਵਿਕਾਸ ਗੋਇਲ ਵਿੱਕੀ ਏ.ਵੀ ਇੰਡਸਟਰੀ, ਸੁਖਦੇਵ ਮਿੱਤਲ ਅਤੇ ਐਡਵੋਕੇਟ ਮੁਕੇਸ਼ ਗੋਇਲ ਆਦਿ ਪਤਵੰਤਿਆਂ ਨੇ ਆਸ਼ੂਤੋਸ਼ ਗਰਗ ਤੇ ਉਸ ਦੇ ਪਿਤਾ ਪ੍ਰਦੀਪ ਗਰਗ (ਸ੍ਰੀ ਅਗਰਵਾਲ ਸਭਾ ਦੇ ਸੀਨੀਅਰ ਮੈਂਬਰ) ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਅਗਲੀ ਖ਼ਬਰ ਜੈਤੋ ’ਚ ਕਰੋੜਾਂ ਦੀਆਂ ਗ੍ਰਾਂਟਾਂ ਦੇ ਬਾਵਜੂਦ ਅਧੂਰੇ ਕੰਮਾਂ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ
Ad Position 24
No active advertisement