16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਨੌਜਵਾਨ ਦੀ ਨਹਿਰ ’ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਜੈਤੋ, 29 ਜੂਨ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਕੱਲ੍ਹ ਸ਼ਾਮ ਪਿੰਡ ਮੱਤਾ ਦੇ ਨੌਜਵਾਨ ਦੀ ਨਹਿਰ ਵਿਚ ਨਹਾਉਂਦਿਆ ਸਮੇਂ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਜਿੰਦਰ ਸਿੰਘ (21) ਪੁੱਤਰ ਬਲਜਿੰਦਰ ਸਿੰਘ ਵਾਸੀ ਮੱਤਾ ਢੈਪਈ ਵਾਲੀ ਨਹਿਰ ਕੋਲ ਝੋਨਾ ਲਗਾ ਰਿਹਾ ਸੀ ਤਾਂ ਅੱਤ ਦੀ ਗਰਮੀ ਦੇ ਚੱਲਦਿਆ ਉਹ ਆਪਣੇ 4-5 ਸਾਥੀਆਂ ਸਮੇਤ ਢੈਪਈ ਵਾਲੀ ਨਹਿਰ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਿਸ ਦੀ ਮਿ੍ਰਤਕ ਦੇਹ ਅੱਜ ਪਿੰਡ ਕਾਸਮਭੱਟੀ ਦੇ ਸੂਏ ਵਿਚੋਂ ਮਿਲੀ ਹੈ। ਨੌਜਵਾਨ ਸਤਜਿੰਦਰ ਸਿੰਘ ਦੇ ਨਹਿਰ ਵਿਚ ਡੁੱਬਣ ਦੀ ਸੂਚਿਨਾ ਮਿਲਦਿਆਂ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਐਬੂਲੈਂਸ ਮੌਕੇ ’ਤੇ ਪਹੁੰਚੇ। ਪਿੰਡ ਦੇ ਵਿਅਕਤੀਆਂ ਅਤੇ ਸਮਾਜ ਸੇਵੀ ਸੰਸਥਾ ਦੇ ਆਗੂਆਂ ਦੀ ਕਾਫੀ ਕੋਸ਼ਿਸ਼ ਉਪਰੰਤ ਹੀ ਨੌਜਵਾਨ ਦੀ ਲਾਸ਼ ਅੱਜ ਮਿਲ ਗਈ।
Ad Position 22
No active advertisement
ਪਿਛਲੀ ਖ਼ਬਰ ਚੰਨੀ ਨੂੰ ਲੋਕ ਮੁੜ ਸੂਬੇ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ- ਰੰਗਰੇਟਾ ਦਲ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਐਕਸ਼ਨ ਪ੍ਰੋਗਰਾਮ ਉਲੀਕਿਆ
Ad Position 24