16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਾਜਾਖਾਨਾ ਖੇਤਰਾਂ ’ਚ ਖੇਤਾਂ ਦੀ ਬਿਜਲੀ ਸਪਲਾਈ ਦੇ ਲੱਗ ਰਹੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਬਾਜਾਖਾਨਾ, 29 ਜੂਨ (ਜਗਦੀਪ ਸਿੰਘ ਗਿੱਲ)-ਸੂਬੇ ਅੰਦਰ ਝੋਨੇ ਦੀ ਲਵਾਈ ਜ਼ੋਰਾਂ ’ਤੇ ਚੱਲ ਰਹੀ ਪਰ ਖੇਤਾਂ ਨੂੰ ਮਿਲਣ ਵਾਲੀ ਬਿਜਲੀ ਦੀ ਸਪਲਾਈ 6 ਤੋਂ 8 ਘੰਟੇ ਮਿਲਣ ਦੀ ਬਜਾਏ ਘੱਟ ਕੇ ਲਗਪਗ 4 ਘੰਟੇ ਰਹਿ ਗਈ। ਜਿਸ ਕਾਰਨ ਬਾਜਾਖਾਨਾ ਖੇਤਰ ਦੇ ਪਿੰਡਾਂ ਘਣੀਆਂ, ਰੋਮਾਣਾ ਅਜੀਤ ਸਿੰਘ, ਵਾੜਾ ਭਾਈ ਕਾ, ਦਬੜ੍ਹੀਖਾਨਾ, ਮੱਲ੍ਹਾ, ਡੋਡ, ਬਾਜਾਖਾਨਾ, ਰਾਊਵਾਲਾ, ਝੱਖੜਵਾਲਾ ਅਤੇ ਸੇਢਾ ਸਿੰਘ ਵਾਲਾ ਆਦਿ ਪਿੰਡਾਂ ਦੇ ਕਿਸਾਨ ਡਾਢੇ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਲੋਕ ਮਿਲਣੀਆਂ ਦੌਰਾਨ 9 ਤੋਂ 5 ਵਜੇ ਤੱਕ ਖੇਤਾਂ ਨੂੰ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਹਕੀਕਤ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਜਿੱਥੇ ਕਿਸਾਨਾਂ ਨੂੰ ਝੋਨਾ ਲਗਾਉਣ ’ਚ ਦਿੱਕਤ ਆ ਰਹੀ ਹੈ, ਉੱਥੇ ਪਹਿਲਾਂ ਲਗਾਏ ਗਏ ਝੋਨੇ ਦੀ ਫ਼ਸਲ ਨੂੰ ਵੀ ਪੂਰਾ ਪਾਣੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਪਰ ਝੋਨਾ ਦੀ ਲਵਾਈ ਦਾ ਕੰਮ ਬਿਜਲੀ ਦੀ ਸਪਲਾਈ ਸਿਰਫ਼ ਚਾਰ ਘੰਟੇ ਹੀ ਮਿਲਣ ਕਰਕੇ ਉਨ੍ਹਾਂ ਬਿਜਲੀ ਸਪਲਾਈ ਬਿਨਾਂ ਲਗਾਉਣ ’ਚ ਹੀ ਮੁਸ਼ਕਿਲ ਆਉਂਦੀ ਹੀ ਇਸ ਤੋਂ ਇਲਾਵਾ ਲੱਗੇ ਹੋਏ ਝੋਨੇ ਦੀ ਫਸਲ ਵਿਚ ਪਾਣੀ ਪੂਰਾ ਨਹੀਂ ਆ ਰਿਹਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਦੇ ਆਗੂ ਬਲਜਿੰਦਰ ਸਿੰਘ ਖਾਲਸਾ ਵਾੜਾ ਭਾਈ ਕਾ ਨੇ ਕਿਹਾ ਕਿ ਸੂਬਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਮਿਲਣੀਆਂ ਦੌਰਾਨ ਤੀਰ ਛੱਡ ਕੇ ਫੋਕੀਆਂ ਤਾੜੀਆਂ ਬਟੋਰ ਰਿਹਾ ਹੈ ਪ੍ਰੰਤੂ ਹਕੀਕਤ ਇਹ ਕਿ ਖੇਤਾਂ ਅੰਦਰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਔੜ ਦੀ ਸਥਿਤੀ ਬਣੀ ਹੋਈ ਹੈ । ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਬਿਜਲੀ ਦੀ ਸਪਲਾਈ ਪੂਰੀ ਨਾ ਮਿਲੀ ਤਾਂ ਉਹ ਬਿਜਲੀ ਘਰ ਦਾ ਘਿਰਾਓ ਕਰਨ ਜਾਂ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦਰਸ਼ਨ ਸਿੰਘ ਸਿੱਧੂ ਝੱਖੜਵਾਲਾ, ਜਸਵਿੰਦਰ ਸਿੰਘ ਢਿੱਲੋਂ, ਨੱਥਾ ਸਿੰਘ ਸਾਬਕਾ ਮੈਂਬਰ, ਜਗਰੂਪ ਸਿੰੰਘ ਸਾਬਕਾ ਸਰਪੰਚ ਘਣੀਆਂ, ਰਾਜੂ ਯੂ.ਪੀ.ਵਾਲਾ, ਗੁਰਪ੍ਰੀਤ ਸਿੰਘ ਸਿੱਧੂ, ਮੁਖਪਾਲ ਸਿੰਘ ਮੁਖੀ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਸਰਬਜੀਤ ਸਿੰਘ ਬਰਾੜ, ਗਗਨਦੀਪ ਸਿੰਘ ਬਰਾੜ ਨੰਬਰਦਾਰ, ਡਾ: ਗੁਰਨਾਇਬ ਸਿੰਘ ਮੱਲ੍ਹਾ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਆਦਿ ਨੇ ਪੰਜਾਬ ਸਰਕਾਰ ਦੀ ਬਿਜਲੀ ਦੇ ਕੱਟ ਲਗਾਉਣ ’ਤੇ ਨਿਖੇਧੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਨਤਕ ਸਥਾਨ ’ਤੇ ਨਸ਼ਾ ਕਰਦਾ ਵਿਅਕਤੀ ਕਾਬੂ ਅਗਲੀ ਖ਼ਬਰ ਨੈਸ਼ਨਲ ਯੂਥ ਕਲੱਬ ਦੀ ਮਹੀਨਾਵਾਰ ਮੀਟਿੰਗ
Ad Position 24