16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026
ਸਾਦਿਕ, 29 ਜੂਨ (ਆਰ.ਐਸ.ਧੁੰਨਾ)-ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ’ਚ ਹਰਸਿਮਰਨਜੀਤ ਕੌਰ ਨੇ ਅਧਿਆਪਕਾਂ ਨੂੰ ਐਨ.ਈ.ਪੀ. ਅਤੇ ਕਲਾਸ ਰੂਮ ਮੈਨੇਜਮੈਂਟ ਸਬੰਧੀ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਉਂਦਿਆਂ ਦੱਸਿਆ ਕਿ ਕਲਾਸ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਪੜਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ ਤਾਂ ਜੋ ਇਨ੍ਹਾਂ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੋਰ ਉਜਾਗਰ ਹੋ ਸਕੇ। ਇਸ ਵਰਕਸ਼ਾਪ ਵਿਚ ਅਧਿਆਪਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਅਧਿਆਪਕਾਂ ਨੇ ਹਰਸਿਮਰਨਜੀਤ ਕੌਰ ਦੇ ਦਿੱਤੇ ਗਏ ਇਸ ਭਾਸ਼ਣ ਦਾ ਵੱਧ ਵੱਧ ਲਾਭ ਉਠਾਉਂਦਿਆਂ ਆਪਣੀ ਕਲਾਸ ਵਿਚ ਇਹ ਨਿਯਮ ਲਾਗੂ ਕਰਨ ਦਾ ਪ੍ਰਣ ਕੀਤਾ। ਇਸ ਦੇ ਨਾਲ ਹੀ ਅਧਿਆਪਕਾਂ ਵਿਚਕਾਰ ਪੜ੍ਹਾਈ ਨਾਲ ਸਬੰਧਿਤ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜਿਸ ਵਿਚ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਰਮਨਦੀਪ ਕੌਰ ਸੰਧੂ, ਸ਼ਮਨਪ੍ਰੀਤ ਕੌਰ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਅਤੇ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਗ੍ਰੰਥੀ ਵਲੋਂ ਮਦਦ ਦੀ ਗੁਹਾਰ ਅਗਲੀ ਖ਼ਬਰ ਜਨਤਕ ਸਥਾਨ ’ਤੇ ਨਸ਼ਾ ਕਰਦਾ ਵਿਅਕਤੀ ਕਾਬੂ
Ad Position 24