05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੋਘਿਆਂ ਨਾਲ ਛੇੜਛਾੜ ਕਰ ਕੇ ਪਾਣੀ ਵਧਾਉਣ ਦੇ ਦੋਸ਼ਾਂ ਤਹਿਤ ਕਿਸਾਨਾਂ ’ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-07-2026
ਫ਼ਰੀਦਕੋਟ, 11 ਜੁਲਾਈ (ਸਰਬਜੀਤ ਸਿੰਘ)-ਖੇਤਾਂ ਨੂੰ ਸਿੰਚਾਈ ਲਈ ਪਾਣੀ ਨੂੰ ਵਧਾਉਣ ਲਈ ਮੋਘਿਆਂ ਨਾਲ ਕਥਿਤ ਤੌਰ ’ਤੇ ਛੇੜ-ਛਾੜ ਕਰਨ ਦੇ ਦੋਸ਼ਾਂ ਲਗਾਉਂਦੇ ਹੋਏ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਲਗਪਗ ਚਾਰ ਦਰਜਨ ਦੇ ਕਰੀਬ ਕਿਸਾਨਾਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਤੇ ਇਨ੍ਹਾਂ ’ਤੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ। ਪੁਲਿਸ ਵਲੋਂ ਨਹਿਰੀ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਸੁੱਖਣਵਾਲਾ ਅਤੇ ਪਿੰਡ ਕਿਲਾ ਨੌਂ ਦੇ 43 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਕਾਰਜਕਾਰੀ ਇੰਜੀਨੀਅਰ ਹਰੀਕੇ ਨਹਿਰ ਮੰਡਲ, ਜਲ ਸਰੋਤ ਵਿਭਾਗ, ਫ਼ਿਰੋਜ਼ਪੁਰ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ 43 ਕਿਸਾਨਾਂ ਵਲੋਂ ਮੁੱਦਕੀ ਡਿਸਟੀ ਦੇ ਵੱਖ-ਵੱਖ ਮੋਘਿਆ ਨੂੰ ਵਾਰ-ਵਾਰ ਘੁਰਲੂ ਕਰਕੇ (ਤੋੜ ਕੇ) ਨਾਜਾਇਜ਼ ਆਬਪਾਸੀ ਕੀਤੀ ਜਾ ਰਹੀ ਹੈ। ਇਨ੍ਹਾਂ ਵਲੋਂ ਨਹਿਰ ਦੇ ਮੋਘੇ ਦੀਆਂ ਇੱਟਾਂ ਪੁੱਟ ਕੇ ਪਾਣੀ ਵਧਾਇਆ ਗਿਆ ਹੈ ਜਿਸ ਕਾਰਨ ਮੋਘਾ ਮਨਜ਼ੂਰਸ਼ੁਦਾ ਡਿਜ਼ਾਇਨ ਤੋਂ ਵੱਧ ਪਾਣੀ ਲੈ ਰਿਹਾ ਹੈ। ਇਸ ਤਰ੍ਹਾਂ ਇਨ੍ਹਾਂ ਵਿਅਕਤੀਆਂ ਵਲੋਂ ਨਾਜਾਇਜ਼ ਆਬਪਾਸੀ ਕੀਤੀ ਜਾ ਰਹੀ ਹੈ ਅਤੇ ਸਰਕਾਰੀ/ਨਹਿਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ਦੇ ਆਧਾਰ ’ਤੇ ਗੁਰਭੇਜ ਸਿੰਘ ਪੁੱਤਰ ਰਣਜੀਤ ਸਿੰਘ, ਕੁਲਬੀਰ ਸਿੰਘ, ਬਲਰਾਜ ਸਿੰਘ ਪੁੱਤਰ ਨਛੱਤਰ ਸਿੰਘ, ਹਰਦੀਪ ਪੁੱਤਰ ਸ਼ਿੰਦਰ, ਬੂਟਾ ਪੁੱਤਰ ਗਿੰਦਰੀ, ਬਲਦੇਵ ਪੁੱਤਰ ਜਵਾਲਾ, ਬਹਾਦਰ ਪੁੱਤਰ ਬਲਦੇਵ, ਹਰਪਾਲ ਪੁੱਤਰ ਸ਼ਿੰਦਰੀ, ਰਾਜ ਪੁੱਤਰ ਆਤਮਾ ਸਿੰਘ, ਕਰਨੈਲ ਪੁੱਤਰ ਪ੍ਰੀਤਮ, ਗੁਰਭੇਜ ਪੁੱਤਰ ਮੱਸਾ ਸਿੰਘ, ਹਰਪਾਲ ਸਿੰਘ ਪੁੱਤਰ ਵਰਿਆਮ ਸਿੰਘ, ਸੁਖਪਾਲ ਸਿੰਘ ਪੁੱਤਰ ਮਨੀ ਵਾਸੀ ਸੁੱਖਣਵਾਲਾ, ਸਿਕੰਦਰ ਸ਼ਰਮਾ ਪੁੱਤਰ ਸੰਭੂ ਨਾਥ, ਸੁਖਦੇਵ ਸਿੰਘ ਪੁੱਤਰ ਰਾਜ ਕੁਮਾਰ, ਬਲਵਿੰਦਰ ਕੁਮਾਰ ਪੁੱਤਰ ਨਗੀਨਾ ਚੰਦ, ਗੁਰਮੰਦ, ਜਸਨਦੀਪ ਪੁੱਤਰ ਭਰਪੂਰ ਸਿੰਘ ਵਾਸੀ ਸੁੱਖਣਵਾਲਾ, ਗੁਰਜੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਪਿੰਡ ਸੁੱਖਣਵਾਲਾ, ਨਰੈਣ ਸਿੰਘ ਪੁੱਤਰ ਸਿਧਾਨ ਸਿੰਘ, ਗੁਰਚਰਨ ਪੁੱਤਰ ਫੂਲ ਚੰਦ, ਗੁਰਨੇਕ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਆਤਮ ਸਿੰਘ ਪੁੱਤਰ ਜਵਾਹਰ ਸਿੰਘ, ਜਗੀਰ ਕੌਰ ਪਤਨੀ ਸੰਤਾ ਸਿੰਘ ਵਾਸੀ ਪਿੰਡ ਕਿਲਾ ਨੌ, ਮਨਦੀਪ ਸਿੰਘ ਪੁੱਤਰ ਜੱਗਾ ਸਿੰਘ, ਹੁਸ਼ਿਆਰ ਸਿੰਘ ਪੁੱਤਰ ਬੇਸਾ ਸਿੰਘ, ਜਗਜੀਤ ਸਿੰਘ ਪੁੱਤਰ ਮੇਜਰ ਸਿੰਘ, ਸਤਿਕਾਰ ਕੌਰ ਪਤਨੀ ਪਿ੍ਰਥੀ ਸਿੰਘ, ਹਰਪ੍ਰੀਤ ਸਿੰਘ, ਭੋਲਾ ਸਿੰਘ ਪੁੱਤਰ ਬੰਤਾ ਸਿੰਘ, ਲਖਵੀਰ ਸਿੰਘ ਪੁੱਤਰ ਅੰਗਰੇਜ ਸਿੰਘ, ਗੁਰਦੇਵ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਕਿਲਾ ਨੌ, ਜਗਰੂਪ ਸਿੰਘ ਪੁੱਤਰ ਬੰਤਾ ਸਿੰਘ, ਇਕਬਾਲ ਸਿੰਘ ਪੁੱਤਰ ਬੱਗਾ ਸਿੰਘ, ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ, ਬਲਦੇਵ ਸਿੰਘ ਪੁੱਤਰ ਪਾਲਾ ਸਿੰਘ, ਕਿ੍ਰਪਾਲ ਸਿੰਘ ਪੁੱਤਰ ਜੰਗੀਰ ਸਿੰਘ, ਸੁਰਜੀਤ ਸਿੰਘ ਪੁੱਤਰ ਅਰਜਨ ਸਿੰਘ, ਹਰੀ ਸਿੰਘ, ਮੁਖਤਿਆਰ ਸਿੰਘ ਪੁੱਤਰ ਫੁੰਮਣ ਸਿੰਘ, ਡਿਪਟੀ ਸਿੰਘ ਪੁੱਤਰ ਭਾਗ ਸਿੰਘ, ਅਜੈਬ ਸਿੰਘ ਪੁੱਤਰ ਭਾਗ ਸਿੰਘ ਤੇ ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਿਲਾ ਨੌ ਖ਼ਿਲਾਫ਼ ਥਾਣਾ ਸਦਰ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੋਗਾ ਨੇ ਇਕ ਹਫਤੇ ਵਿਚ 54 ਮੁਕੱਦਮੇ ਦਰਜ ਕਰ ਕੇ 86 ਦੋਸ਼ੀ ਕੀਤੇ ਗ੍ਰਿਫਤਾਰ-ਜ਼ਿਲ੍ਹਾ ਪੁਲਿਸ ਮੁਖੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਹੋਟਲ ’ਤੇ ਛਾਪੇਮਾਰੀ ਗ਼ੈਰਕਾਨੂੰਨੀ ਗਤੀਵਿਧੀਆਂ ਦਾ ਪਰਦਾਫ਼ਾਸ਼
Ad Position 24
No active advertisement