05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜ਼ਿਲ੍ਹਾ ਪੁਲਿਸ ਮੋਗਾ ਨੇ ਇਕ ਹਫਤੇ ਵਿਚ 54 ਮੁਕੱਦਮੇ ਦਰਜ ਕਰ ਕੇ 86 ਦੋਸ਼ੀ ਕੀਤੇ ਗ੍ਰਿਫਤਾਰ-ਜ਼ਿਲ੍ਹਾ ਪੁਲਿਸ ਮੁਖੀ

Ad Position 21
No active advertisement
ਅਜੀਤ ਡੈਸਕ 12-07-2026
ਮੋਗਾ, 11 ਜੁਲਾਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਪੁਲਿਸ ਨੇ 4 ਜੁਲਾਈ ਤੋਂ 10 ਜੁਲਾਈ ਤੱਕ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅਪ੍ਰੇਸ਼ਨ ਪ੍ਰਹਾਰ-3 ਦੌਰਾਨ ਮੋਗਾ ਪੁਲਿਸ ਵਲੋਂ 29 ਮੁਕੱਦਮੇ ਦਰਜ ਕਰਕੇ ਦਸ ਵੱਡੇ ਨਸ਼ਾ ਸਪਲਾਇਰਾਂ, ਤਸਕਰਾਂ, ਗਿਆਰਾਂ ਭਗੌੜੇ, 119 ਲੋੜੀਂਦੇ ਅਪਰਾਧੀ ਅਤੇ 38 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 459 ਗਰਾਮ ਹੈਰੋਇਨ, 490 ਨਸ਼ੀਲੀਆਂ ਗੋਲੀਆਂ, 8250 ਲੀਟਰ ਸ਼ਰਾਬ ਠੇਕਾ, ਇਕ ਬੇਸਬਾਲ, ਇਕ ਕਿਰਪਾਨ, ਤਿੰਨ ਮੋਬਾਈਲ ਫੋਨ, 9 ਕਿੱਲੋ ਤਾਂਬੇ ਦੀ ਤਾਰ ਅਤੇ ਦੋ ਵਹੀਕਲ ਜ਼ਬਤ ਕੀਤੇ ਹਨ| ਇਸ ਤੋਂ ਇਲਾਵਾ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ । ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਲੋਂ ਵਿੱਢੀ ਮੁਹਿੰਮ ਵਿਚ ਹਰ ਦਾ ਸਾਥ ਦਿੱਤਾ ਜਾਵੇ ਤਾਂ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਤੇ ਪ੍ਰਧਾਨ ਵੜਿੰਗ ਨੇ ਹਰੀਨੌਂ ਰੋਡ ਨੂੰ ਜਾਣ ਵਾਲੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਅਗਲੀ ਖ਼ਬਰ ਮੋਘਿਆਂ ਨਾਲ ਛੇੜਛਾੜ ਕਰ ਕੇ ਪਾਣੀ ਵਧਾਉਣ ਦੇ ਦੋਸ਼ਾਂ ਤਹਿਤ ਕਿਸਾਨਾਂ ’ਤੇ ਮਾਮਲਾ ਦਰਜ
Ad Position 24
No active advertisement