06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮੁਕਤੀਸਰ ਗੈਸਟ ਹਾਊਸ ਦੀ ਛੱਤ ਤੋਂ ਅੱਠ ਏ.ਸੀ. ਦੀਆਂ ਕਾਪਰ ਪਾਈਪਾਂ ਅਤੇ ਹੋਰ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 20-07-2026
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਤਰ੍ਹਾਂ ਹੀ ਮੌੜ ਰੋਡ ’ਤੇ ਮੁਕਤੀਸਰ ਗੈਸਟ ਹਾਊਸ ਦੀ ਛੱਤ ’ਤੇ ਲੱਗੇ ਏ.ਸੀ. ਦੀਆਂ ਕਾਪਰ ਪਾਈਪਾਂ ਅਤੇ ਕਨੈਕਸ਼ਨ ਕਾਪਰ ਤਾਰਾਂ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ। ਮੈਨੇਜਰ ਨੀਰਜ ਕੁਮਾਰ, ਮੁਕਤਸਰ ਆਸ਼ਰਮ ਟਰੱਸਟ ਦੇ ਖਜ਼ਾਨਚੀ ਮੁਨਿੰਦਰ ਚੋਪੜਾ, ਸਕੱਤਰ ਜਸਪਾਲ ਸਿੰਘ ਸੋਨੀ ਵਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਖਾਸਤ ਦਿੱਤੀ ਗਈ। ਜਿਸ ਵਿਚ ਦੱਸਿਆ ਗਿਆ ਕਿ ਪਾਣੀ ਵਾਲੀ ਟੈਂਕੀ ਦੇ ਪੰਜ ਗੇਟ ਵਾਲ ਵੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 2 ਲੱਖ ਰੁਪਏ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਵਣ ਮਹਾਂਉਤਸਵ ਮਨਾਇਆ ਰਾਜਵੀਰ ਸਿੰਘ ਦੀ ਯਾਦ ਵਿੱਚ ਲਾਏ ਬੂਟੇ ਅਗਲੀ ਖ਼ਬਰ ਪੰਪਿੰਗ ਸਟੇਸ਼ਨਾਂ ਅਤੇ ਵਾਟਰ ਵਰਕਸ ਦੇ ਹੱਥ ਧੋ ਪਿੱਛੇ ਪਏ ਚੋਰ
Ad Position 24
No active advertisement