06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਪਿੰਗ ਸਟੇਸ਼ਨਾਂ ਅਤੇ ਵਾਟਰ ਵਰਕਸ ਦੇ ਹੱਥ ਧੋ ਪਿੱਛੇ ਪਏ ਚੋਰ

Ad Position 21
No active advertisement
ਅਜੀਤ ਡੈਸਕ 20-07-2026
ਮੰਡੀ ਕਿੱਲਿਆਂਵਾਲੀ, 19 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ ਵਿਚ ਜਲ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਜਾਇਦਾਦਾਂ ਲਗਾਤਾਰ ਚੋਰਾਂ ਦੇ ਨਿਸ਼ਾਨੇ ’ਤੇ ਹਨ, ਪਰ ਨਾ ਤਾਂ ਵਿਭਾਗ ਪੁਖ਼ਤਾ ਸੁਰੱਖਿਆ ਪ੍ਰਬੰਧ ਕਰ ਸਕਿਆ ਅਤੇ ਨਾ ਹੀ ਕਿੱਲਿਆਂਵਾਲੀ ਪੁਲਿਸ ਇਨ੍ਹਾਂ ਲੜੀਵਾਰ ਚੋਰੀਆਂ ਦਾ ਭੇਦ ਖੋਲ੍ਹ ਸਕੀ। ਨਤੀਜੇ ਵਜੋਂ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਬੰਧ ਵਾਰ-ਵਾਰ ਪ੍ਰਭਾਵਿਤ ਹੋ ਰਹੇ ਹਨ, ਸਰਕਾਰੀ ਜਾਇਦਾਦਾਂ ਨੂੰ ਹਰ ਵਾਰਦਾਤ ’ਚ ਹਜ਼ਾਰਾਂ ਰੁਪਏ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਪਿੰਡ ਕਿੱਲਿਆਂਵਾਲੀ ਰੋਡ ਸਥਿਤ ਵਾਟਰ ਵਰਕਸ ਦੇ ਚੈਂਬਰ ਕਮਰੇ ਦਾ ਜਿੰਦਰਾ ਤੋੜ ਕੇ ਤਿੰਨ ਹਾਰਸ ਪਾਵਰ ਮੋਟਰ, ਇਕ ਟੁੱਲੂ ਪੰਪ, ਦੋ 40 ਐੱਚਪੀ ਮੋਟਰਾਂ ਦੀਆਂ ਕਰੀਬ 90 ਫੁੱਟ ਬਿਜਲੀ ਤਾਰਾਂ ’ਤੇ ਹੱਥ ਸਾਫ਼ ਕੀਤਾ ਗਿਆ। ਜਿਸ ’ਚ ਕਰੀਬ 65 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਵਾਟਰ ਵਰਕਸ ਗ੍ਰਾਮ ਪੰਚਾਇਤ ਦੇ ਅਧੀਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਮਾਲਵਾ ਬਾਈਪਾਸ ਰੋਡ ’ਤੇ ਸਥਿਤ ਸੀਵਰੇਜ ਪੰਪਿੰਗ ਸਟੇਸ਼ਨ ਵਿਚ ਬੀਤੇ ਇਕ ਮਹੀਨੇ ਦੌਰਾਨ ਛੇ ਵਾਰ ਸਬਮਰਸੀਬਲ ਮੋਟਰ ਦੀ ਥ੍ਰੀ-ਫੇਜ਼ ਤਾਰ ਚੋਰੀ ਹੋ ਚੁੱਕੀ ਹੈ। ਧਾਗਾ ਫੈਕਟਰੀ ਨੇੜਲੇ ਪੰਪਿੰਗ ਸਟੇਸ਼ਨ ਵਿੱਚੋਂ 8 ਜੁਲਾਈ ਨੂੰ ਤਾਰਾਂ ਚੋਰੀ ਦੇ ਨਾਲ ਮੁੱਖ ਬਿਜਲੀ ਪੈਨਲ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ। ਵਿਭਾਗ ਦਾ ਕਹਿਣਾ ਹੈ ਕਿ ਫੰਡਾਂ ਨਾ ਮਿਲਣ ਕਰਕੇ ਪੁਖਤਾ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾ ਸਕਦੇ। ਸਬਡਵੀਜ਼ਨ ਨੂੰ ਹਰ ਮਹੀਨੇ ਸਿਰਫ਼ 4 ਤੋਂ 5 ਹਜ਼ਾਰ ਰੁਪਏ ਮਾਲੀਆ ਆਉਂਦਾ ਹੈ, ਇਥੇ ਵਾਟਰ ਵਰਕਸ ਤੇ ਸੀਵਰੇਜ ਸੰਭਾਲ ਦਾ ਲਗਭਗ 90 ਫ਼ੀਸਦੀ ਕੰਮ ਗ੍ਰਾਮ ਪੰਚਾਇਤ ਦੀ 15ਵੇਂ ਵਿੱਤ ਕਮਿਸ਼ਨ ਗ੍ਰਾਂਟ ਨਾਲ ਹੁੰਦਾ ਹੈ। ਹਰ ਚੋਰੀ ਵਿਚ ਨੁਕਸਾਨ ਦਾ ਵਿੱਤੀ ਬੋਝ ਵੀ ਪੰਚਾਇਤ ਪੱਲੇ ਪੈ ਰਿਹਾ ਹੈ। ਜਲ ਅਤੇ ਸੈਨੀਟੇਸ਼ਨ ਦੇ ਕਾਰਜਕਾਰੀ ਐੱਸ.ਡੀ.ਓ ਅਨਿਲ ਕੁਮਾਰ ਨੇ ਦੱਸਿਆ ਕਿ ਚੋਰੀਆਂ ਸਬੰਧੀ ਥਾਣਾ ਕਿੱਲਿਆਂਵਾਲੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਡੀਐੱਸਪੀ ਲੰਬੀ ਨੂੰ ਵੀ ਯਾਦ-ਪੱਤਰ ਭੇਜਿਆ ਗਿਆ ਹੈ, ਪਰ ਅਜੇ ਤੱਕ ਕੋਈ ਚੋਰ ਕਾਬੂ ਨਹੀਂ ਆਇਆ। ਦੂਜੇ ਪਾਸੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਰਾਜਦਵਿੰਦਰ ਸਿੰਘ ਨੇ ਆਖਿਆ ਕਿ ਕੱਲ੍ਹ ਦੋ ਜਣੇ ਟੁੱਲੂ ਪੰਪ ਚੋਰੀ ਦੀ ਸੂਚਨਾ ਦੇਣ ਆਏ ਸਨ, ਪਰ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਹੁਣੇ ਚਾਰਜ ਸੰਭਾਲਣ ਕਰਕੇ ਪੁਰਾਣੇ ਮਾਮਲਿਆਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਮੁਕਤੀਸਰ ਗੈਸਟ ਹਾਊਸ ਦੀ ਛੱਤ ਤੋਂ ਅੱਠ ਏ.ਸੀ. ਦੀਆਂ ਕਾਪਰ ਪਾਈਪਾਂ ਅਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਬੀ. ਪੀ. ਈ.ਓਜ਼ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ-ਡੀ. ਟੀ. ਐਫ.
Ad Position 24
No active advertisement