ਸਾਦਿਕ, 19 ਜੁਲਾਈ (ਆਰ.ਐਸ.ਧੁੰਨਾ)-ਦੀ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਇਕਾਈ ਸਾਦਿਕ ਦੇ ਪ੍ਰਧਾਨ ਰਮੇਸ਼ ਕੁਮਾਰ ਬਿੱਟੂ, ਕਿ੍ਰਸ਼ਨ ਕੁਮਾਰ ਧੀਂਗੜਾ, ਵਿਜੇ ਕੁਮਾਰ ਕਾਲੜਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਵਾਹਿਗੁਰੂ ਜੀ ਦਾ ਸ਼ੁੱਕਰਾਨਾ ਕਰਨ ਲਈ ਆਪਣੇ ਸੰਗਮ ਸਟੂਡੀਓ ਸਾਦਿਕ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਬਾਬਾ ਭੋਲਾ ਸਿੰਘ ਨੇ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਧੀਂਗੜਾ ਪਰਿਵਾਰ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਜਸਵਿੰਦਰ ਸਿੰਘ ਸੰਧੂ ਜਨਰਲ ਸਕੱਤਰ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ, ਜਸਵੀਰ ਸਿੰਘ, ਰਕੇਸ਼ ਬਾਂਸਲ, ਅਨੂਪ ਗੱਖੜ, ਸੁਰਿੰਦਰਪਾਲ ਸੇਠੀ, ਰਕੇਸ਼ ਕੁਮਾਰ ਸ਼ਰਮਾ, ਕੁਲਵਿੰਦਰ ਕੁਮਾਰ ਧੀਂਗੜਾ, ਅਭੀਜੋਤ ਧੀਂਗੜਾ, ਸ਼ਰਨਜੀਤ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਗੁਰਸ਼ਵਿੰਦਰ ਸਿੰਘ ਮਚਾਕੀ, ਜੋਬਨਜੀਤ ਸਿੰਘ ਮਾਨ ਸਿੰਘ ਵਾਲਾ, ਗੁਰਮੀਤ ਸਿੰਘ ਮਹਿਮੂਆਣਾ, ਰਵਿੰਦਰ ਸਿੰਘ ਰਿੰਕੂ, ਜਸਕਰਨ ਦਾਬੜਾ, ਅੰਮ੍ਰਿਤਪਾਲ ਸਿੰਘ, ਅਰਸ਼, ਲਵਲੀ, ਕਮਲਦੀਪ, ਸ਼ਿਵਰਾਜ ਸਿੰਘ ਸੰਧੂ, ਗੁਰਸੇਵਕ ਸਿੰਘ ਢਿੱਲੋਂ, ਮਨਮੀਤ ਧੁੰਨਾ, ਮਾਤਾ ਮਨਜੀਤ ਕੌਰ ਧੀਂਗੜਾ, ਬੀਬਾ ਨੀਨਾ ਰਾਣੀ ਧੀਂਗੜਾ ਅਤੇ ਸਰਪੰਚ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ।