07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਿੰਡ ਗੁਰੂਸਰ ’ਚ ਚੋਰਾਂ ਦੀ ਦਹਿਸ਼ਤ

Ad Position 21
No active advertisement
ਅਜੀਤ ਡੈਸਕ 21-07-2026
ਗਿੱਦੜਬਾਹਾ, 20 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਨੂੰ ਚੋਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਹਫ਼ਤੇ ਵਿਚ ਚੋਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਟਰਾਂਸਫ਼ਾਰਮਰਾਂ ਤੇ ਮੋਟਰਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ। ਬੀਤੇ ਦੋ ਮਹੀਨਿਆਂ ਤੋਂ ਇਕੋ ਪਿੰਡ ਵਿਚੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਕਾਰਨ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਚੋਰਾਂ ’ਤੇ ਕਾਬੂ ਨਾ ਪਾਏ ਜਾਣ ਕਰਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਕਿਸਾਨਾਂ ਦਾ ਚੋਰਾਂ ਨੂੰ ਕਹਿਣਾ ਹੈ ਕਿ ਸਾਡੇ ’ਤੇ ਰਹਿਮ ਕਰੋ ਅਤੇ ਉਹ ਚੋਰਾਂ ਨੂੰ ਮਹੀਨਾ ਮਤਲਬ ਫ਼ਿਰੌਤੀ ਦੇਣ ਨੂੰ ਤਿਆਰ ਹਨ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਦੇ ਖੇਤਾਂ ਵਿਚੋਂ ਟਿਊਬਵੈੱਲਾਂ ਤੋਂ ਟਰਾਂਸਫ਼ਾਰਮਾਰ ਅਤੇ ਬਿਜਲੀ ਦੀਆਂ ਮੋਟਰਾਂ ਦਾ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੁਖਦਾਈ ਪਹਿਲੂ ਇਹ ਹੈ ਕਿ ਅਜੇ ਤੱਕ ਪੁਲਿਸ ਚੋਰਾਂ ਦੀ ਪੈੜ ਦੱਬਣ ਵਿਚ ਨਾਕਾਮ ਰਹੀ ਹੈ। ਪਿੰਡ ਗੁਰੂਸਰ ਵਿਚ ਬੀਤੇ ਦੋ ਮਹੀਨਿਆਂ ਤੋਂ ਖੇਤਾਂ ਵਿਚ ਲੱਗੇ ਟਿਊਬਵੈਲਾਂ ਤੋਂ ਦਰਜਨਾਂ ਹੀ ਟਰਾਂਸਫ਼ਾਰਮਰ ਤੇ ਬਿਜਲੀ ਦੀਆਂ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਪਿੰਡ ਗੁਰੂਸਰ ਦੇ ਕਿਸਾਨ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਦੇਰ ਰਾਤ ਸਾਢੇ 9 ਕੁ ਵਜੇ ਆਪਣੇ ਖੇਤ ਵਿਚ ਝੋਨੇ ਨੂੰ ਪਾਣੀ ਲਗਾ ਕੇ ਘਰ ਗਿਆ ਸੀ। ਜਦੋਂ ਉਸ ਨੇ ਸਵੇਰ ਵੇਲੇ ਖੇਤ ਜਾ ਕੇ ਦੇਖਿਆ ਕਿ ਉਸ ’ਤੇ ਟਿਊਬਵੈੱਲਾਂ ਤੋਂ ਤਿੰਨ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਗਿਆ ਹੈ ਤਾਂ ਉਸ ਦੇ ਹੋਸ਼ ਉਡ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਵਿਚ ਝੋਨੇ ਨੂੰ ਲਗਾਤਾਰ ਪਾਣੀ ਦੇਣਾ ਜ਼ਰੂਰੀ ਹੈ। ਪੀੜਤ ਨੇ ਦੱਸਿਆ ਕਿ ਟਰਾਂਸਫ਼ਾਰਮਰ ਬਦਲਣ ਲਈ ਵਿਭਾਗੀ ਕਾਰਵਾਈ ਲਈ ਕਈ ਦਿਨ ਲੱਗ ਜਾਂਦੇ ਹਨ, ਜਿਸ ਨਾਲ ਝੋਨੇ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ। ਪੀੜਤ ਨੇ ਦੱਸਿਆ ਕਿ ਚੋਰ ਜਾਂਦੇ ਹੋਏ ਇਕ ਲੋਹੇ ਦੀ ਰਾਡ ਤੇ ਲੱਕੜ ਦਾ ਦਸਤਾ ਛੱਡ ਗਏ ਹਨ ਅਤੇ ਇਕੱਲੇ ਵਿਅਕਤੀ ਨੂੰ ਰਾਤ ਸਮੇਂ ਖੇਤਾਂ ਵਿਚ ਜਾਣ ਤੋਂ ਡਰ ਲੱਗ ਰਿਹਾ ਹੈ। ਇਕੱਤਰ ਪਿੰਡ ਵਾਸੀਆਂ ਦਾ ਕਹਿਦਾ ਸੀ ਕਿ ਚੋਰ ਮਹੀਨੇ ਤੋਂ ਬਣਦਾ ਮਿਹਨਤਾਨਾ ਲੈ ਲੈਣ ਅਤੇ ਉਨ੍ਹਾਂ ਦੇ ਟਰਾਂਸਫ਼ਾਰਮਰ ਤੇ ਮੋਟਰਾਂ ’ਤੇ ਰਹਿਮ ਕਰਨ। ਪੀੜਤ ਨੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਚੋਰਾਂ ਵਲੋਂ ਉਨ੍ਹਾਂ ਦੇ ਹੀ ਪਿੰਡ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਚੋਰਾਂ ’ਤੇ ਨੱਥ ਪਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਖ਼ਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਸ਼ੁਰੂ ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਕੂੜ ਨੀਤੀਆਂ ਦਾ ਲੋਕ ਸਮਾਂ ਆਉਣ ’ਤੇ ਢੁੱਕਵਾਂ ਜਵਾਬ ਦੇਣਗੇ : ਭੱਟੀ
Ad Position 24
No active advertisement