ਫ਼ਰੀਦਕੋਟ, 20 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਿਵਾਰਕ ਮਿਲਣੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਹੁਸ਼ਿਆਰ ਬੱਚਿਆਂ ਅਤੇ ਯੂ.ਪੀ.ਐਸ.ਸੀ ਇਮਤਿਹਾਨ ’ਚੋਂ 76ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸਨਾਵਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਕੁਮਾਰ ਸੂਰੀ ਪ੍ਰਧਾਨ ਐਮ ਜੀ ਐਮ ਵਿਦਿਅਕ ਸੰਸਥਾਵਾਂ ਅਤੇ ਵਿਸ਼ੇਸ਼ ਮਹਿਮਾਨ ਡਾ. ਕੁਲਦੀਪ ਸਿੰਘ ਡਾਇਰੈਕਟਰ ਪੀ.ਏ.ਯੂ ਖੋਜ ਕੇਂਦਰ ਸਨ। ਪ੍ਰਧਾਨ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਪ੍ਰੋਫੈਸਰ ਐਨ. ਕੇ. ਗੁਪਤਾ ਨੇ ਮਹੀਨਾ ਜੁਲਾਈ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ’ਚ ਕਰਨਲ ਬਲਵੀਰ ਸਿੰਘ ਸਰਾਂ ਅਤੇ ਪ੍ਰੋਫੈਸਰ ਨਿਰਮਲ ਕੌਸ਼ਿਕ ਵਲੋਂ ਆਪਣੀਆਂ ਲਿਖੀਆਂ ਕਿਤਾਬਾਂ ਸਨਾਵਰਦੀਪ ਸਿੰਘ ਨੂੰ ਭੇਟ ਕੀਤੀਆਂ ਗਈਆਂ। ਸਮਾਰੋਹ ’ਚ ਐਡਵੋਕੇਟ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੌਲੀਆ ਵਲੋਂ ਦੀਪਕ ਕੁਮਾਰ ਸੱਚਦੇਵਾ, ਚਹਿਕ, ਪਰਭਜੋਤ ਕੌਰ ਨੂੰ ਮੈਡਲ ਪਹਿਨਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਜਨਰਲ ਸਕਤਰ ਦਰਸ਼ਨ ਲਾਲ ਚੁੱਘ ਨੇ ਕੀਤਾ। ਸਮਾਗਮ ’ਚ ਮਹੀਨਾ ਜੁਲਾਈ ਦੌਰਾਨ ਜਨਮੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਚਮਨ ਲਾਲ ਗੁਲਾਟੀ, ਪ੍ਰਿਤਪਾਲ ਸਿੰਘ ਕੋਹਲੀ, ਕੁਲਜੀਤ ਸਿੰਘ ਵਾਲੀਆ, ਪ੍ਰੋ. ਜਤਿੰਦਰ ਸਿੰਘ ਖਾਲਸਾ, ਮੈਨੇਜਰ ਸੁਖਮੰਦਰ ਸਿੰਘ ਭਲੂਰੀਆ, ਇੰਜ. ਅਸ਼ੋਕ ਕੁਮਾਰ ਵਧਵਾ, ਮਹਿੰਦਰ ਸਿੰਘ ਗਰੋਵਰ, ਦਰਸ਼ਨ ਲਾਲ ਚੁੱਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀੲਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।