ਕੋਟਕਪੂਰਾ, 20 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੌਰਾਨ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਫ਼ਰੀਦਕੋਟ ਰੋਡ ਕੋਟਕਪੂਰਾ ਫਲਾਈਓਵਰ ਦੇ ਹੇਠਾਂ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ। ਇਕ ਨੌਜਵਾਨ ਦੇ ਹੱਥ ਵਿਚ ਮੋਮੀ ਲਿਫ਼ਾਫ਼ੀ ਪਾਰਦਰਸ਼ੀ ਫੜੀ ਹੋਈ ਸੀ ਅਤੇ ਦੂਸਰਾ ਨੌਜਵਾਨ ਉਸ ਲਿਫ਼ਾਫ਼ੀ ਵਿਚੋਂ ਕੁਝ ਕੱਢ ਰਿਹਾ ਸੀ। ਦੋਨੋ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਇਕਦਮ ਘਬਰਾ ਕੇ ਹੱਥ ’ਚ ਫੜੀ ਮੋਮੀ ਲਿਫ਼ਾਫ਼ੀ ਹੇਠਾਂ ਸੁੱਟ ਦਿੱਤੀ ਅਤੇ ਆਪ ਫੋਕਲ ਪੁਆਇੰੰਟ ਵੱਲ ਨੂੰ ਖਿਸਕਣ ਲੱਗੇ ਤਾਂ ਉਕਤ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਨਾਮ ਪਤਾ ਪੁੱਛਿਆ ਗਿਆ। ਤਲਾਸ਼ੀ ਦੌਰਾਨ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਨੂੰ ਖੋਲਿ੍ਹਆ ਤਾਂ ਉਸ ਵਿਚੋਂ 07 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਪੁਲਿਸ ਨੇ ਲਵਲੀ ਕੁਮਾਰ ਵਾਸੀ ਬਾਹਮਣ ਵਾਲਾ ਕੋਟਕਪੂਰਾ ਅਤੇ ਗੁਰਪ੍ਰੀਤ ਸਿੰਘ ਗੁਰੀ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਪੁਲਿਸ ਸਟੇਸ਼ਨ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।