ਕੋਟਕਪੂਰਾ, 20 ਜੁਲਾਈ (ਮੋਹਰ ਸਿੰਘ ਗਿੱਲ)-ਕਾਂਗਰਸ ਪਾਰਟੀ ਦੇ ਅਹਿਮ ਵਿਭਾਗ ਕਾਮਗਰ ਕਰਮਚਾਰੀ ਕਾਂਗਰਸ ਦੇ ਕੌਮੀ ਚੇਅਰਮੈਨ ਡਾ. ਉਦਿਤ ਰਾਜ ਐਮ.ਪੀ ਨੇ ਜੈਤੋ ਹਲਕੇ ਦੇ ਪਿੰਡ ਢਿੱਲਵਾਂ ਕਲਾਂ ਵਿਖੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨਾਂ ਅਤੇ ਸੂਬਾ ਕਮੇਟੀ ਦੇ ਆਗੂਆਂ ਦੀ ਪ੍ਰਭਾਵਸ਼ਾਲੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਦੇਸ਼ ਦੇ 40 ਕਰੋੜ ਗੈਰ-ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਵਰਗ ਨਾਲ ਸਰਕਾਰ ਨੇ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਕੱਚੇ ਮੁਲਾਜ਼ਮਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਮਨਰੇਗਾ ਮਜ਼ਦੂਰ ਸਕੀਮ ਦਾ ਨਾਮ ਬਦਲਣ ਦੇ ਨਾਲ-ਨਾਲ ਉਨ੍ਹਾਂ ਦੇ ਆਧਿਕਾਰ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2100 ਮਨਰੇਗਾ ਮੁਲਾਜ਼ਮ 3 ਮਹੀਨੇ ਤੋਂ 6 ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਹੜਤਾਲ ਉਪਰ ਹਨ, ਜਿਸ ਕਰਕੇ ਪਿਛਲੇ ਸਾਲ 2 ਕਰੋੜ 50 ਲੱਖ ਮਜ਼ਦੂਰਾਂ ਨੂੰ ਕੰਮ ਮਿਲਿਆ, ਇਸ ਸਾਲ ਸਿਰਫ਼ 32 ਲੱਖ ਨੂੰ ਹੀ ਕੰਮ ਮਿਲ ਸਕਿਆ। ਸਰਕਾਰ ਉਲਟਾ ਮਨਰੇਗਾ ਰੋਜ਼ਗਾਰ ਨਾਲ ਜੁੜੇ ਮੁਲਾਜ਼ਮਾਂ ’ਤੇ ਕੁੱਟਮਾਰ, ਲਾਠੀਚਾਰਜ ਕਰਕੇ ਚੁੱਪ ਕਰਾਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਰਮੇਸ਼ ਯਾਦਵ ਇੰਚਾਰਜ ਪੰਜਾਬ ਵਿਭਾਗ ਕਾਂਗਰਸ ਨੇ ਕਿਹਾ ਇਸ ਅਹਿਮ ਵਿਭਾਗ ਦੀਆਂ ਜ਼ਿਲ੍ਹਾ ਪੱਧਰ ਉਪਰ ਮੀਟਿੰਗਾਂ ਕਰਕੇ ਪੰਜਾਬ ਕੇ.ਕੇ.ਸੀ ਵਿਭਾਗ ਦੀ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਰਨਜੀਤ ਗਹਿਰੀ ਨੂੰ ਪੰਜਾਬ ਤੋ ਵਿਧਾਇਕ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਆਦਿੱਤਯ ਰਾਜਪੂਤ ਛਿਵਾਨੀ ਸ਼ਰਮਾ, ਰਾਜਨ ਗਰਗ ਜ਼ਿਲ੍ਹਾ ਪ੍ਰਧਾਨ ਕਾਂਗਰਸ, ਅਜੇਪਾਲ ਸਿੰਘ ਸੰਧੂ ਕਾਂਗਰਸੀ ਆਗੂ ਕੋਟਕਪੂਰਾ, ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਕੇ.ਕੇ.ਸੀ ਵਿਭਾਗ ਪੰਜਾਬ ਕਾਂਗਰਸ, ਜਸਵਿੰਦਰ ਸਿੰਘ ਕੱਕਾ ਔਲਖ ਜ਼ਿਲ੍ਹਾ ਚੇਅਰਮੈਨ ਫ਼ਰੀਦਕੋਟ ਗੁਰਜੰਟ ਸਿੰਘ ਤੇ ਗੁਰਬਿੰਦਰ ਸਿੰਘ ਜ਼ਿਲ੍ਹਾ ਚੇਅਰਮੈਨ ਕੇ.ਕੇ.ਸੀ ਵਿਭਾਗ ਬਠਿੰਡਾ, ਬਲਜਿੰਦਰ ਸਿੰਘ ਤੇ ਗੁਰਦੀਪ ਸਿੰਘ ਰੋਮਾਣਾ, ਛਿੰਦਰਪਾਲ ਸਿੰਘ, ਤਰਸੇਮ ਸਿੰਘ ਅਟਵਾਲ ਫਿਰੋਜ਼ਪੁਰ, ਮਿੱਠੂ ਸਿੰਘ ਸਰਪੰਚ, ਲਵਪ੍ਰੀਤ ਸਿੰਘ ਹੁਸਨਰ ਮੁਕਤਸਰ ਚੇਅਰਮੈਨ, ਜਰਮਨਜੀਤ ਸਿੰਘ ਗਹਿਰੀ ਚੇਅਰਮੈਨ ਸਟੂਡੈਂਟਸ ਯੂਨੀਅਨ, ਰਾਮਜੀ ਸਿੰਘ, ਠਾਣਾ ਸਿੰਘ ਜਨਰਲ ਸਕੱਤਰ, ਲਾਲ ਚੰਦ ਸ਼ਰਮਾ, ਰਾਮਕਿਸ਼੍ਰਨ ਸਿੰਘ ਮਾਨਸਾ, ਪਰਮਜੀਤ ਸਿੰਘ, ਪਰਮਜੀਤ ਕੌਰ ਧਨੌਲਾ, ਜਗਦੀਪ ਸਿੰਘ ਹੰਡਿਆਇਆ, ਬਲਦੇਵ ਸਿੰਘ ਪੰਚ, ਅਮਨ ਜੌਰਜ ਜ਼ਿਲ੍ਹਾ ਚੇਅਰਮੈਨ ਜਲੰਧਰ, ਨਛੱਤਰ ਸਿੰਘ ਜ਼ਿਲ੍ਹਾ ਪ੍ਰਧਾਨ ਸਿਰਸਾ, ਜਸਵੀਰ ਸਿੰਘ ਗੋਬਿੰਦਪੁਰਾ, ਸਤਵੀਰ ਸਿੰਘ ਜ਼ਿਲ੍ਹਾ ਚੇਅਰਮੈਨ ਸ੍ਰੀ ਅੰਮ੍ਰਿਤਸਰ ਸਾਹਿਬ ਚਰਨਜੀਤ ਕੌਰ, ਬਲਦੇਵ ਸਿੰਘ ਡੱਲੇਵਾਲ, ਅਮਰਜੀਤ ਸਿੰਘ ਬਰਕੰਦੀ, ਹਰਪਾਲ ਸਿੰਘ ਕੋਟ ਗੁਰੂ, ਗੇਜਾ ਸਿੰਘ ਸਰਪੰਚ ਜ਼ਿਲ੍ਹਾ ਮੀਤ ਚੇਅਰਮੈਨ, ਅਮਨਦੀਪ ਸਿੰਘ ਸਿਵੀਆਂ, ਰਾਜਾ ਸਿੰਘ ਸਿਵੀਆਂ, ਜਸਵਿੰਦਰ ਸਿੰਘ ਐਨ.ਐਫ.ਐਲ, ਪ੍ਰਧਾਨ ਗੁਰਦੀਪ ਸਿੰਘ ਸਿਵੀਆਂ, ਮਹਿੰਦਰ ਸਿੰਘ ਕੌਰੇੇਆਣਾ, ਗੁਰਮੀਤ ਖੋਖਰ, ਹਰਦਿਆਲ ਸਿੰਘ ਢਿੱਲੋਂ, ਬਲਕਾਰ ਸਿੰਘ ਮਲੋਟ, ਕਰਮਜੀਤ ਕੌਰ ਹਰੀਨੌ ਅਤੇ ਹੋਰ ਬਲਾਕ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਹਾਜ਼ਰ ਸਨ। ਅੰਤ ’ਚ ਡਾ.ਉਦਿਤ ਰਾਜ ਨੂੰ ਡਾ. ਅੰਬੇਡਕਰ ਜੀ ਦੀ ਫੋਟੋ, ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।