02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ

Ad Position 21
No active advertisement
ਅਜੀਤ ਡੈਸਕ 25-07-2026
ਮਲੋਟ, 24 ਜੁਲਾਈ (ਪਾਟਿਲ)-ਸ੍ਰੀ ਗੁਰੂ ਰਵਿਦਾਸ ਨਗਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਸਿਆਸੀ ਹੁੰਗਾਰਾ ਮਿਲਿਆ, ਜਦੋਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਕਰੀਬ 40 ਪਰਿਵਾਰਾਂ ਨੇ ਸੁਮਿਤ ਰਾਘਵ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਦਿਆਂ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਦੇ ਹੱਥ ਮਜ਼ਬੂਤ ਕਰਨ ਦਾ ਐਲਾਨ ਕੀਤਾ। ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਨਗਰ ਵਿਚ ਸਭ ਤੋਂ ਵੱਧ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਇਆ ਅਤੇ ਲੋਕ ਅੱਜ ਵੀ ਉਸ ਸਮੇਂ ਨੂੰ ਯਾਦ ਕਰ ਰਹੇ ਹਨ। ਇਸੇ ਵਿਸ਼ਵਾਸ ਦੇ ਆਧਾਰ ’ਤੇ ਲੋਕ ਮੁੜ ਅਕਾਲੀ ਦਲ ਨਾਲ ਜੁੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਰਾਮ ਚੰਦਰ, ਪ੍ਰਭੂ ਦਿਆਲ, ਸੁਨੀਲ, ਨਿੱਕਾ, ਜਤਿਨ, ਰਾਜਿੰਦਰ ਕੁਮਾਰ, ਗੋਪ ਚੰਦ, ਹੇਮ ਰਾਜ, ਦੀਨੂੰ, ਮੋਨੂੰ, ਪਵਨ, ਸੁਭਾਸ਼ ਚੰਦਰ, ਰਾਕੇਸ਼, ਕਮਲ, ਵਰੁਣ, ਦਵਿੰਦਰ, ਗੌਤਮ, ਦੀਪੂ, ਨੀਰਜ, ਬੌਬੀ, ਅੰਕੁਸ਼, ਕੁਨਾਲ, ਚਰਨਜੀਤ, ਪੱਪੂ, ਰਵੀਸ਼, ਜਸਵੰਤ, ਰਾਕੇਸ਼ ਸਮੇਤ ਕਰੀਬ 40 ਪਰਿਵਾਰ ਸ਼ਾਮਿਲ ਸਨ। ਇਸ ਮੌਕੇ ਸੁਖਇੰਦਰ ਸਿੰਘ ਭੁੱਲਰ, ਸ਼ਹਿਰੀ ਪ੍ਰਧਾਨ ਅਸ਼ੋਕ ਬਜਾਜ, ਅਮਰੀਕ ਸਿੰਘ ਕਲਸੀ (ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ), ਐੱਮ.ਸੀ. ਗੋਲਡੀ ਭੁੱਲਰ, ਗੁਰਪ੍ਰੀਤ ਸਿੰਘ, ਐੱਮ.ਸੀ. ਨਵਦੀਪ ਸਿੰਘ ਰਿੰਕੂ, ਡਾ. ਇਕਬਾਲ ਸਿੰਘ ਵਿੱਕੀ, ਸਾਬਕਾ ਐੱਮ.ਸੀ. ਬਿਸ਼ੰਬਰ ਦਾਸ, ਸਾਬਕਾ ਐੱਮ.ਸੀ. ਜਮਨਾ ਰਾਣੀ, ਸਾਬਕਾ ਐੱਮ.ਸੀ. ਬਿਮਲਾ ਦੇਵੀ, ਧਰਮਵੀਰ, ਸੁਮਿਤ ਰਾਘਵ, ਅਸ਼ੋਕ ਮੱਕੜ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਦੋ ਮਹਿਲਾਵਾਂ ਦੀ ਮੌਤ ਤੇਜ਼ ਰਫਤਾਰ ਸਵਿਫਟ ਕਾਰ ਨੇ ਮਾਰੀ ਐਕਟਿਵਾ ਨੂੰ ਟੱਕਰ ਅਗਲੀ ਖ਼ਬਰ ਪਿੰਡ ਥਰਾਜਵਾਲਾ ਦੇ ਵਾਸੀਆਂ ਵਲੋਂ ਬਿਜਲੀ ਗਰਿੱਡ ਅੱਗੇ ਰੋਸ ਧਰਨਾ
Ad Position 24
No active advertisement