02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਸੰਗਰਾਹੂਰ ਵਿਖੇ ਬਾਬਾ ਮੋਹਕਮਦੀਨ ਸ਼ਾਹ ਜੀ ਦੀ ਯਾਦ ’ਚ ਸੱਭਿਆਚਾਰਕ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 25-07-2026
ਸਾਦਿਕ, 24 ਜੁਲਾਈ (ਆਰ.ਐਸ.ਧੁੰਨਾ)-ਨੇੜਲੇ ਪਿੰਡ ਸੰਗਰਾਹੂਰ ਵਿਖੇ ਮੇਲਾ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਬਾਬਾ ਮੋਹਕਮਦੀਨ ਸ਼ਾਹ ਜੀ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਆਸ ਪਾਸ ਦੇ ਪਿੰਡਾਂ ਅਤੇ ਮੇਜ਼ਬਾਨ ਪਿੰਡ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੁੂਲੀਅਤ ਕੀਤੀ। ਮੇਲੇ ਦਾ ਅਗਾਜ਼ ਮੇਲਾ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਵਿਖੇ ਬਣੀ ਬਾਬਾ ਜੀ ਦੀ ਦਰਗਾਹ ’ਤੇ ਸਾਂਝੇ ਤੌਰ ਤੇ ਚਾਦਰ ਚੜ੍ਹਾਉਣ ਨਾਲ ਹੋਇਆ। ਇਸ ਮੇਲੇ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਵੀ ਆਪੋ ਆਪਣੀ ਹਾਜ਼ਰੀ ਲਗਵਾਈ। ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਨਗਰ ਸੁੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਅਤੇ ਅਨਮੋਲ ਸੇਖੋਂ ਸਪੁੱਤਰ ਵਿਧਾਇਕ ਗੁਰਦਿੱਤ ਸਿੰਘ ਸੇਖੋ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਬਾਬਾ ਜੀ ਦੀ ਦਰਗਾਹ ’ਤੇ ਨਤਮਸਤਕ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਲਿਆ ਅਤੇ ਸਾਰਿਆਂ ਨੇ ਮੇਲਾ ਕਮੇਟੀ ਨੂੰ ਸਹਾਇਤਾ ਰਾਸ਼ੀ ਵੀ ਦਿੱਤੀ। ਇਸ ਮੇਲੇ ਵਿਚ ਬਾਬਾ ਜੀ ਦੀ ਦਰਗਾਹ ਨੂੰ ਜਾਣ ਵਾਲੇ ਰਸਤੇ ’ਤੇ ਵੱਖ-ਵੱਖ ਵੰਨਗੀਆਂ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਸਨ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਮੇਲੇ ਵਿਚ ਗਾਇਕ ਜੋੜੀਆਂ ਬਲਵੀਰ ਚੋਟੀਆਂ-ਬੀਬੀ ਜੈਸਮੀਨ ਚੋਟੀਆਂ, ਜੋਤੀ ਰੋਮਾਣਾ-ਬੀਬਾ ਪੂਨਮ ਸਹੋਤਾ, ਗੁਰਨੇਕ ਸਿੰਘ ਗੋਗਾ-ਮਿਸ ਕਮਲ, ਪ੍ਰਸਿੱਧ ਗਾਇਕ ਬਲਦੇਵ ਲਹਿਰੀ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿ੍ਹਆ। ਇਸ ਉਪਰੰਤ ਪ੍ਰਸਿੱਧ ਗਾਇਕ ਜੋੜੀ ਸੁੱਚਾ ਰੰਗੀਲਾ ਤੇ ਬੀਬਾ ਮਨਦੀਪ ਮੈਂਡੀ ਨੇ ਸਟੇਜ ’ਤੇ ਅਉਂਦਿਆਂ ਰੱਬ ਦੀ ਇਬਾਦਤ ਕਰਨ ਉਪਰੰਤ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਪੰਡਾਲ ’ਚ ਬੈਠੇ ਸਰੋਤੇ ਅਸ਼ ਅਸ਼ ਕਰ ਉੱਠੇ ਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਕਿਸੇ ਨੇ ਆਪਣੀ ਸੀਟ ਨਾ ਛੱਡੀ ਤੇ ਦੇਰ ਸ਼ਾਮ ਤੱਕ ਮੇਲੇ ਦਾ ਭਰਪੂਰ ਅਨੰਦ ਮਾਣਿਆ। ਮੇਲਾ ਕਮੇਟੀ ਵਲੋਂ ਆਏ ਮਹਿਮਾਨਾਂ ਅਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੇ ਅਖੀਰ ਵਿਚ ਮੇਲਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਮੇਲੇ ਦੀ ਸੰਪੂਰਨ ਸਮਾਪਤੀ ਹੋਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਰੀਰਵਾਲੀ ਦੇ ਜਗਜੀਤ ਸਿੰਘ ਗੱਗੀ ਬਰਾੜ ‘ਆਪ’ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਅਗਲੀ ਖ਼ਬਰ ਵਿਕਾਸ ਲਈ ਪੁੱਟ ਦਿੱਤਾ ਗਿਆ ਸ੍ਰੀ ਮੁਕਤਸਰ ਸਾਹਿਬ ਸ਼ਹਿਰ
Ad Position 24
No active advertisement