02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਨੇ ਦੂਜੇ ਗੇੜ ’ਚ ਮਿਮਿਟ ਵਿਖੇ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 25-07-2026
ਮਲੋਟ, 24 ਜੁਲਾਈ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਦੂਜੇ ਗੇੜ ਵਿਚ ਮਿਮਿਟ ਵਿਖੇ 50 ਬੂਟੇ ਲਗਾਏ ਗਏ। ਜਾਣਕਾਰੀ ਦਿੰਦਿਆਂ ਪੀ.ਆਰ.ਓ. ਅਨਿਲ ਡਾਵਰ ਅਤੇ ਪ੍ਰੋਜੈਕਟ ਚੈਅਰਮੈਨ ਮਨੋਜ ਅਸੀਜਾ ਨੇ ਦੱਸਿਆ ਕਿ ਕਲੱਬ ਵਲੋਂ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਮਲੋਟ ਦੇ ਸਹਿਯੋਗ ਨਾਲ 50 ਛਾਂਦਾਰ ਬੂਟੇ ਲਗਾਏ ਗਏ। ਪ੍ਰਧਾਨ ਵਰਿੰਦਰ ਬਾਂਸਲ ਦੀ ਅਗਵਾਈ ਵਿਚ ਬੂਟੇ ਲਗਾਉਣ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਅਸ਼ਵਨੀ ਬਾਂਸਲ ਅਤੇ ਰਜਿਸਟਰਾਰ ਡਾ. ਸਜੀਵ ਸ਼ਰਮਾ ਵਲੋਂ ਲਾਇਨਜ਼ ਕਲੱਬ ਦੇ ਮੈਂਬਰਾਂ ਤੇ ਸਟਾਫ਼ ਦੇ ਸਹਿਯੋਗ ਨਾਲ ਕਰਦੇ ਹੋਏ ਇਹ ਸੇਵਾ ਨਿਭਾਈ। ਇਸ ਮੌਕੇ ਡਾਇਰੈਕਟਰ ਅਸ਼ਵਨੀ ਬਾਂਸਲ ਅਤੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਨੇ ਲਾਇਨਜ਼ ਕਲੱਬ ਦੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਲੱਬ ਦਾ ਧੰਨਵਾਦ ਕੀਤਾ। ਚਾਰਟਰ ਪ੍ਰਧਾਨ ਮੁਨੀਸ਼ ਗਗਨੇਜਾ ਨੇ ਵੀ ਮਿਮਿਟ ਦੀ ਸਮੁੱਚੀ ਮੈਨੇਜਮੈਂਟ ਦਾ ਕਲੱਬ ਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰੋਫ਼ੈਸਰ ਬਲਜੀਤ ਭੁੱਲਰ, ਬੱਬੂ ਸੋਨੀ, ਹਰਜਿੰਦਰ ਪਾਲ ਸਿੰਘ ਮੱਕੜ, ਸੁਰੇਸ਼ ਸੋਨੀ, ਰਾਜੇਸ਼ ਨਾਗਪਾਲ, ਅਸ਼ਵਨੀ ਮੱਕੜ, ਅਸ਼ਵਨੀ ਸ਼ਰਮਾ, ਅਮਿਤ ਨਾਗਪਾਲ, ਨਵਰਤਨ ਸੁਖੀਜਾ ਤੋਂ ਇਲਾਵਾ ਮਿਮਿਟ ਕਾਲਜ ਦੇ ਡਿਪਟੀ ਰਜਿਸਟਰਾਰ ਮੁਕੇਸ਼ ਸੈਨੀ, ਅਸਿਸਟੈਂਟ ਰਜਿਸਟਰਾਰ ਪ੍ਰੇਮ ਕੁਮਾਰ, ਸਹਾਇਕ ਪ੍ਰੋਫ਼ੈਸਰ ਅਤੇ ਲੋਕ ਸੰਪਰਕ ਅਧਿਕਾਰੀ ਗੁਰਪ੍ਰੀਤ ਸੋਨੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗ ਜਲਦ ਪ੍ਰਵਾਨ ਕਰੇ-ਡਾ. ਸਿਵੀਆਂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਬਰੀਵਾਲਾ ਦਾ ਇਜਲਾਸ ਹੋਇਆ
Ad Position 24
No active advertisement