ਬਰਗਾੜੀ, 24 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਆਪਣੇ ਗ੍ਰਹਿ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਤ੍ਹਾ ’ਚ ਆਉਣ ਤੋਂ ਪਹਿਲਾਂ ਇਹ ਵਾਅਦੇ ਕਰਦੇ ਸਨ ਕਿ ਸਾਡੀ ਪਾਰਟੀ ਦੀ ਸਰਕਾਰ ਆਉਣ ਤੇ ਕਿਸੇ ਵੀ ਵਰਗ ਨੂੰ ਆਪਣੇ ਹੱਕ ਲੈਣ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ, ਜਦੋ ਕਿ ਇਸ ਪਾਰਟੀ ਦੇ ਰਾਜ ’ਚ ਹੱਕ ਮੰਗਦੇ ਲੋਕਾਂ ’ਤੇ ਹੋਏ ਜ਼ਬਰ ਕਰਨ ਦੇ ਸਭ ਹੱਦਾਂ ਬੰਨੇ੍ਹ ਪਾਰ ਕਰ ਦਿੱਤੇ। ਇਸ ਪਾਰਟੀ ਦੇ ਰਾਜ ’ਚ ਆਪਣੀਆਂ ਹੱਕੀ ਮੰਗਾਂ ਲਈ ਹਰ ਵਰਗ ਨੂੰ ਸੜ੍ਹਕਾਂ ’ਤੇ ਆਉਣ ਲਈ ਮਜ਼ਬੂਰ ਹੋ ਰਿਹਾ ਹੈ। ਇਸ ਲੜੀ ਤਹਿਤ ਸ਼ਹਿਰਾਂ ਦੇ ਸਫ਼ਾਈ ਸੇਵਕ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਕਰੀਬ 18 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ। ਜਿਸ ਕਰਕੇ ਸ਼ਹਿਰਾਂ ’ਚ ਥਾਂ-ਥਾਂ ਕੂੜੇ ਕਰਕਟ ਅਤੇ ਹੋਰ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜੇਕਰ ਸਫਾਈ ਸੇਵਕਾਂ ਦੀ ਹੜਤਾਲ ਲੰਮੀ ਚੱਲਦੀ ਹੈ ਸ਼ਹਿਰਾਂ ’ਚ ਭਿਆਨਕ ਬੀਮਾਰੀਆਂ ਫੈਲਣ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ। ਇਸ ਲਈ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਕੇ ਉਨ੍ਹਾਂ ਦੀ ਹੜਤਾਲ ਖਤਮ ਕਰਵਾਏ। ਇਸ ਮੌਕੇ ਵਿਜੈੈ ਕੁਮਾਰ ਵਿੱਕੀ, ਮੰਡਲ ਪ੍ਰਧਾਨ ਹਰਮੇਲ ਸਿੰਘ ਚਹਿਲ, ਆਤਮਾ ਰਾਮ, ਰਲਦੂ ਸਿੰਘ ਬੁਰਜ, ਆਤਮਾ ਰਾਮ, ਜਗਸੀਰ ਸਿੰਘ, ਜਸਵਿੰਦਰ ਸਿੰਘ, ਸ਼ਤੋਸ ਰਾਣੀ, ਜਸਵਿੰਦਰ ਕੌਰ, ਸੰਦੀਪ ਕੌਰ ਲੰਭਵਾਲੀ, ਅੰਗਰੇਜ ਕੌਰ, ਗੁਰਤੇਜ ਸਿੰਘ ਲੰਭਵਾਲੀ, ਸਾਹਿਬ ਸਿੰਘ, ਭੋਲਾ ਸਿੰਘ, ਕੁਲਦੀਪ ਸਿੰਘ , ਲਖਵੀਰ ਸਿੰਘ ਪੰਚ ਆਦਿ ਹਾਜ਼ਰ ਸਨ।