ਫ਼ਰੀਦਕੋਟ, 24 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਰੋਜ਼ ਇਨਕਲੇਵ ਫ਼ਰੀਦਕੋਟ ਵਿਖੇ ਸ੍ਰੀ ਮਹਾਂਮਰਤਿੰਜੂਏ ਮਹਾਦੇਵ ਮੰਦਰ ਅਨੰਤ ਵਿਭੂਸ਼ਿਤ ਮਹਾ ਮੰਡਲੇਸ਼ਵਰ 1008 ਮਹਾਰਾਜ ਸੁਆਮੀ ਕਮਲਾ ਨੰਦ ਗਿਰੀ ਜੀ ਵਲੋਂ ਸਰਕਾਰੀ ਮਿਡਲ ਸਕੂਲ ਸੰਜੇ ਨਗਰ ਵਿਖੇ ਫ਼ਰੀਦਕੋਟ ਵਿਖੇ ਬੱਚਿਆਂ ਨੂੰ ਘਰੋਂ ਠੰਡਾ ਪਾਣੀ ਲਿਆਉਣ ਲਈ ਬੋਤਲਾਂ ਵੰਡਣ ਵਾਸਤੇ ਪ੍ਰਬੰਧਕ ਕਮੇਟੀ ਦੇ ਸੁਮਨ ਮੌਂਗਾ, ਅਸ਼ੋਕ ਚਾਨਣਾ, ਸਰਵ ਸ੍ਰੀਮਤੀ ਊਸ਼ਾ ਨੰਦਾ, ਚਿਤਰਾ ਸ਼ਰਮਾ, ਊਸ਼ਾ ਉਪਲ, ਜੋਤੀ ਚਾਵਲਾ, ਸੰਤੋਸ਼ ਰਾਣੀ, ਮਧੂ ਗਰਗ ਤੋਂ ਇਲਾਵਾ ਹੋਰ ਮੈਂਬਰ ਸਕੂਲ ਵਿਖੇ ਪੁੱਜੇ। ਸਕੂਲ ਪ੍ਰਿੰਸੀਪਲ ਸੀਮਾ ਸ਼ਰਮਾ ਵਲੋਂ ਸਾਰੇ ਮੈਂਬਰਾਂ ਨੂੰ ਜੀ ਆਇਆ ਕਿਹਾ। ਮੰਦਰ ਦੇ ਮੁੱਖ ਸੇਵਾਦਾਰ ਊਸ਼ਾ ਨੰਦਾ ਨੇ ਦੱਸਿਆ ਕਿ ਸੁਆਮੀ ਜੀ ਵਲੋਂ ਆਸ਼ਰਮਾਂ ਵਿਚ ਚਲਾਏ ਜਾ ਰਹੇ ਧਾਰਮਿਕ, ਪਾਠ ਅਤੇ ਗਿਆਨ ਦੇਣ ਤੋਂ ਇਲਾਵਾ ਸਮਾਜ ਸੇਵਾ ਦੇ ਕੰਮ ਜਿਵੇਂ ਐਕੂਪ੍ਰੈਸ਼ਰ ਸੈਂਟਰ, ਲੜਕੀਆਂ ਲਈ ਸਲਾਈ ਸੈਂਟਰ, ਕੰਪਿਊਟਰ ਸੈਂਟਰ ਅਤੇ ਲੋੜਵੰਦਾਂ ਲਈ ਦਵਾਈਆਂ ਮੁਹੱਈਆ ਕਰਵਾਉਣ ਦਾ ਉਪਰਾਲਾ ਚੈਰੀਟੇਬਲ ਆਧਾਰ ’ਤੇ ਕੀਤਾ ਜਾ ਰਿਹਾ ਹੈ। ਸ੍ਰੀ ਕਲਿਆਣ ਕਮਲ ਆਸ਼ਰਮ ਰੋਜ਼ ਇਨਕਲੇਵ ਫ਼ਰੀਦਕੋਟ ਵਲੋਂ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਲਈ ਇਕ ਪ੍ਰਸੰਸਾ ਪੱਤਰ ਵੀ ਭੇਂਟ ਕੀਤਾ ਗਿਆ। ਸਕੂਲ ਦੇ ਸੇਵਾਦਾਰ ਸਟਾਫ਼ ਨੂੰ ਵੀ ਠੰਡੇ ਪਾਣੀ ਲਿਆਉਣ ਲਈ ਬੋਤਲਾਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਸਟਾਫ਼ ਵੀ ਹਾਜ਼ਰ ਸੀ।