02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਨੇ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-07-2026
ਮਲੋਟ, 24 ਜੁਲਾਈ (ਪਾਟਿਲ)-ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ (ਰਜਿ.) ਮਲੋਟ ਵਲੋਂ ਕੈਂਪ ਲਗਾਇਆ ਗਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸ਼ੇਸ਼ ਤੌਰ ’ਤੇ ਲਵਲੀਨ ਗੁਪਤਾ ਅਸਿਸਟੈਂਟ ਲੀਗਲ ਏਡ ਐਂਡ ਡਿਫੈਂਸ ਕੌਂਸਲ, ਪਰਮਪਾਲ ਸਿੰਘ ਫਰੰਟ ਆਫਿਸ ਕੋਆਰਡੀਨੇਟਰ ਅਤੇ ਸਰੂਪ ਸਿੰਘ ਪੀ.ਐੱਲ.ਵੀ. ਪਹੁੰਚੇ। ਇਸ ਮੌਕੇ, ਲਵਲੀਨ ਗੁਪਤਾ ਐਡਵੋਕੇਟ ਨੇ ਬਜ਼ੁਰਗਾਂ ਨੂੰ ਆਪਣੇ ਅਧਿਕਾਰਾਂ ਅਤੇ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਬਿਨਾਂ ਪੜ੍ਹੇ ਕਿਸੇ ਵੀ ਦਸਤਾਵੇਜ਼ ’ਤੇ ਦਸਤਖ਼ਤ ਨਾ ਕੀਤੇ ਜਾਣ। ਬਜ਼ੁਰਗਾਂ ਲਈ ਵਕੀਲ ਦੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਜੇਕਰ ਬੱਚੇ ਬਜ਼ੁਰਗਾਂ ਦੀ ਦੇਖਭਾਲ ਤਸੱਲੀਬਖ਼ਸ਼ ਢੰਗ ਨਾਲ ਨਹੀਂ ਕਰਦੇ, ਤਾਂ ਐੱਸ.ਡੀ.ਐੱਮ. ਨੂੰ ਦਰਖ਼ਾਸਤ ਦੇ ਕੇ ਆਪਣੀ ਜਾਇਦਾਦ ਵਾਪਸ ਲਈ ਜਾ ਸਕਦੀ ਹੈ। ਵਸੀਅਤ ਸੰਬੰਧੀ ਵੀ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਡਾ. ਗਿੱਲ ਅਤੇ ਰਾਕੇਸ਼ ਕੁਮਾਰ ਜੈਨ ਨੇ ਕਿਹਾ ਕਿ ਦਫ਼ਤਰਾਂ ਵਿਚ ਸੀਨੀਅਰ ਸਿਟੀਜ਼ਨਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲਦਾ। ਉਨ੍ਹਾਂ ਨੂੰ ਅਫ਼ਸਰਾਂ ਨੂੰ ਮਿਲਣ ਲਈ ਦਫ਼ਤਰਾਂ ਦੇ ਬਾਹਰ ਕਈ-ਕਈ ਘੰਟੇ ਇੰਤਜਾਰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਬੈਂਕਾਂ, ਸਰਕਾਰੀ ਹਸਪਤਾਲਾਂ, ਡਾਕਘਰਾਂ ਅਤੇ ਬਿਜਲੀ ਦਫ਼ਤਰਾਂ ਵਿਚ ਵੀ ਸੀਨੀਅਰ ਸਿਟੀਜ਼ਨਾਂ ਲਈ ਵੱਖਰੀਆਂ ਲਾਈਨਾਂ ਦਾ ਪ੍ਰਬੰਧ ਨਹੀਂ ਹੈ। ਬਜ਼ੁਰਗਾਂ ਨੇ ਕਿਹਾ ਕਿ ਹਰੇਕ ਦਫ਼ਤਰ ਜਿਵੇਂ ਡੀ.ਸੀ. ਦਫ਼ਤਰ, ਐੱਸ.ਐੱਸ.ਪੀ. ਦਫ਼ਤਰ, ਐੱਸ.ਡੀ.ਐੱਮ. ਦਫ਼ਤਰ, ਡੀ.ਐੱਸ.ਪੀ. ਦਫ਼ਤਰ ਆਦਿ ਵਿਚ ਇਕ ਘੰਟਾ ਨਿਰਧਾਰਤ ਕਰਕੇ ਲਿਖ ਕੇ ਲਾਇਆ ਜਾਵੇ ਕਿ ਇਸ ਸਮੇਂ ਸਿਰਫ਼ ਸੀਨੀਅਰ ਸਿਟੀਜ਼ਨਾਂ ਨੂੰ ਹੀ ਮਿਲਿਆ ਜਾਵੇਗਾ। ਇਸ ਮੌਕੇ ਹਰਿਮੰਦਰ ਸਿੰਘ ਹਰੀ, ਹਰਦਿਆਲ ਸਿੰਘ, ਗੁਰਚਰਨ ਸਿੰਘ, ਰਾਕੇਸ਼ ਕੁਮਾਰ ਜੈਨ, ਸਰੂਪ ਸਿੰਘ, ਜਗਜੀਤ ਸਿੰਘ ਔਲਖ, ਸੁਰਿੰਦਰ ਸਿੰਘ ਮੱਕੜ, ਕੁਲਦੀਪ ਸਿੰਘ, ਖੈਰਾਤੀ ਲਾਲ, ਰਾਮ ਪ੍ਰਤਾਪ, ਹਰਸ਼ਰਨ ਸਿੰਘ ਰਾਜਪਾਲ, ਪੱਪੂ ਸ਼ਰਮਾ, ਜੰਗ ਬਹਾਦਰ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਜੰਟ ਸਿੰਘ ਜਟਾਣਾ ਨੂੰ ਬਾਜ਼ੀਗਰ ਤੇ ਟੱਪਰੀਵਾਸ ਵੈੱਲਫ਼ੇਅਰ ਬੋਰਡ ਦਾ ਚੇਅਰਮੈਨ ਲਗਾਇਆ
Ad Position 24
No active advertisement