02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-07-2026
ਗਿੱਦੜਬਾਹਾ, 24 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਬੀਤੀ ਰਾਤ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦੇ ਸਨਮਾਨ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਕਾਲਾ ਸਿੰਗਲਾ ਅਤੇ ਬਾਬਾ ਡਿੰਪਲ ਵਲੋਂ ਧਾਰਮਿਕ ਦੀਵਾਨ ਸਜਾਏ ਗਏ, ਜਦਕਿ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਰਸਭਿੰਨੇ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਜੀ ਦੀ ਦਰਗਾਹ ’ਤੇ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਸਮਾਗਮ ਉਪਰੰਤ ਸੰਗਤ ਲਈ ਬਾਬਾ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਸਮਾਗਮ ਦੌਰਾਨ ਗਿੱਦੜਬਾਹਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਗੌਰਵ ਜੈਨ ਚੀਨੂੰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਣੀ ਦੀ ਸੇਵਾ ਸ਼ਿਵ ਆਰ.ਓ. ਵਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਪ੍ਰਧਾਨ ਪਿਆਰੇ ਲਾਲ ਮਿੱਤਲ, ਮੀਤ ਪ੍ਰਧਾਨ ਪ੍ਰਸ਼ੋਤਮ ਗੋਇਲ, ਖ਼ਜ਼ਾਨਚੀ ਮਹਿੰਦਰਪਾਲ ਗਰਗ, ਸਟੋਰ ਇੰਚਾਰਜ ਰਿੰਕੂ ਬਾਂਸਲ, ਦੁਰਗਾ ਪ੍ਰਸਾਦ ਟੁਨੀਆ, ਰਾਜਿੰਦਰ ਗੋਰਖਾ, ਬਲਦੇਵ ਮੰਗਲਾ, ਸੁਰਜੀਤ ਰਾਹੀ, ਰਾਕੇਸ਼ ਪਟਵਾਰੀ, ਛਿੰਦੀ ਚੋਟੀਆਂਵਾਲਾ, ਅਨਿਲ ਗਰਗ ਅਤੇ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਹੋਇਆ ਤਸ਼ੱਦਦ ਨਿੰਦਣਯੋਗ ਕਾਰਾ-ਕਰਨਵੀਰ ਸਿੰਘ ਇੰਦੌਰਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ ਐਸੋਸੀਏਸ਼ਨ ਨੇ ਕੈਂਪ ਲਗਾਇਆ
Ad Position 24
No active advertisement