09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੀ ਖੁਸ਼ੀ ’ਚ ਕੜ੍ਹੀ ਚਾਵਲਾਂ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 28-07-2026
ਸਾਦਿਕ, 27 ਜੁਲਾਈ (ਆਰ.ਐਸ.ਧੁੰਨਾ)-ਮਾਤਾ ਚਿੰਤਪੁਰਨੀ ਦੇ ਸਾਵਣ ਮਾਹ ਦੇ ਮੇਲੇ ਦੀ ਖੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਦਿਕ ਵਾਸੀ ਅਸ਼ੋਕ ਕੁਮਾਰ ਸੇਠੀ ਅਤੇ ਪਰਮਜੀਤ ਪੰਮਾਂ ਸੇਠੀ ਦੇ ਪਰਿਵਾਰ ਵਲੋਂ ਪਿੰਡ ਸਾਦਿਕ ਵਿਖੇ ਕੜੀ ਚਾਵਲਾਂ ਅਤੇ ਕੋਲਡ ਡਰਿੰਕਸ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮਾਤਾ ਦੇ ਭਗਤਾਂ ਨੇ ਮਾਤਾ ਜੀ ਦੇ ਜੈਕਾਰੇ ਲਗਾਏ ਅਤੇ ਆਰਤੀ ਉਤਾਰੀ। ਇਸ ਮੌਕੇ ਸੇਠੀ ਪਰਿਵਾਰ ਨੇ ਕਿਹਾ ਕਿ ਇਹ ਲੰਗਰ ਸੇਵਾ ਮਾਤਾ ਜੀ ਦੀ ਕਿ੍ਰਪਾ ਨਾਲ ਇਸੇ ਤਰ੍ਹਾਂ ਚੱਲਦੀ ਰਹੇਗੀ। ਸੇਵਾਦਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਵਿਚ ਮਾਤਾ ਜੀ ਦਾ ਭੰਡਾਰਾ ਵਰਤਾਇਆ। ਇਸ ਮੌਕੇ ਅਸ਼ੋਕ ਕੁਮਾਰ ਸੇਠੀ, ਪਰਮਜੀਤ ਪੰਮਾਂ ਸੇਠੀ, ਸ਼ੁਭਮ ਸੇਠੀ, ਸੁਨੀਲ ਸੇਠੀ, ਅਕਾਸ਼ ਤੇਰੀਆਂ, ਪਵਨ ਸੇਠੀ, ਰਿਸ਼ੂ ਸੇਠੀ, ਰਾਜ ਕੁਮਾਰ ਤੇਰੀਆ, ਡਾ. ਸੰਜੀਵ ਨਰੂਲਾ, ਸਾਹਿਲ ਨਰੂਲਾ, ਅਨੂੰ ਨਰੂਲਾ, ਖੁਸ਼ਵੰਤ ਕੁਮਾਰ ਨਰੂਲਾ, ਧਰਮਪਾਲ ਨਰੂਲਾ, ਗੁਲਸ਼ਨ ਸੇਠੀ, ਸੰਦੀਪ ਸੇਠੀ ਨੀਟਾ, ਨਵਨੀਤ ਸੇਠੀ, ਸੱਤਪਾਲ ਮੌਂਗਾ, ਪਰਗਟ ਸਿੰਘ ਸੰਧੂ, ਪ੍ਰੇਮ ਕੁਮਾਰ ਮੌਂਗਾ ਅਤੇ ਅਮਨ ਚਾਵਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਦਿਆਰਥਣਾਂ ਨੂੰ ਸਕੂਲ ਬੈਗ ਵੰਡੇ ਅਗਲੀ ਖ਼ਬਰ ਕਾਂਗਰਸ ਨੂੰ 2027 ’ਚ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ: ਅੰਮ੍ਰਿਤਪਾਲ ਸਿੰਘ ਬਰਾੜ
Ad Position 24