07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਾਇਸ ਆਫ਼ ਪੰਜਾਬ ਦੇ ਫਾਈਨਲ ’ਚ ਪਹੁੰਚੇ ਰਿਸ਼ਵਦੀਪ ਸਿੰਘ ਸਕੂਲ ਪਹੁੰਚਣ ’ ਤੇ ਕੀਤਾ ਸਵਾਗਤ

ਗਿੱਦੜਬਾਹਾ, 7 ਅਗਸਤ (ਸ਼ਿਵਰਾਜ ਸਿੰਘ ਬਰਾੜ)-ਪੀ. ਟੀ.

Ad Position 21
No active advertisement
ਰਿਸ਼ਵਦੀਪ ਸਿੰਘ ਦਾ ਸਵਾਗਤ ਕਰਦੇ ਪ੍ਰਿੰਸੀਪਲ ਮਨੀਸ਼ਾ ਗੁਪਤਾ ਤੇ ਸਟਾਫ਼। ਤਸਵੀਰ: ਸ਼ਿਵਰਾਜ ਸਿੰਘ ਬਰਾੜ 08-08-2026
ਗਿੱਦੜਬਾਹਾ, 7 ਅਗਸਤ (ਸ਼ਿਵਰਾਜ ਸਿੰਘ ਬਰਾੜ)-ਪੀ.ਟੀ.ਸੀ. ਪੰਜਾਬੀ ਚੈਨਲ ਵਲੋਂ ਕਰਵਾਏ ਜਾ ਰਹੇ ਰਿਆਇਲੀ ਸ਼ੋਅ ਵਾਇਸ ਆਫ਼ ਪੰਜਾਬ ਦੇ ਫਾਈਨਲ ਵਿਚ ਪਹੁੰਚੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੇ ਵਿਦਿਆਰਥੀ ਰਿਸ਼ਵਦੀਪ ਸਿੰਘ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਮਨੀਸ਼ਾ ਗੁਪਤਾ ਵਲੋਂ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਨੀਸ਼ਾ ਗੁਪਤਾ ਨੇ ਦੱਸਿਆ ਕਿ ਪੀ.ਟੀ.ਸੀ. ਪੰਜਾਬੀ ਚੈਨਲ ਵਲੋਂ ਕਰਵਾਏ ਜਾ ਰਹੇ ਰਿਆਇਲੀ ਸ਼ੋਅ ਵਾਇਸ ਆਫ਼ ਪੰਜਾਬ 11ਵੇਂ ਦੇ ਫਾਈਨਲ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀ ਰਿਸ਼ਵਦੀਪ ਸਿੰਘ ਦਾ ਪਹੁੰਚਣਾ ਉਨ੍ਹਾਂ ਦੇ ਸਕੂਲ ਤੇ ਇਲਾਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਰਿਸ਼ਵਦੀਪ ਸਿੰਘ ਆਪਣੀ ਸੁਰੀਲੀ ਆਵਾਜ਼, ਸਖ਼ਤ ਮਿਹਨਤ ਤੇ ਆਤਮ ਵਿਸ਼ਵਾਸ ਸਦਕਾ ਹੀ ਆਪਣੀ ਮੰਜ਼ਿਲ ਤੱਕ ਪਹੁੰਚਿਆ ਹੈ। ਪ੍ਰਿੰਸੀਪਲ ਗੁਪਤਾ ਨੇ ਕਿਹਾ ਕਿ ਰਿਸ਼ਵਦੀਪ ਸਿੰਘ ਪੜ੍ਹਾਈ ਵਿਚ ਲਗਨ ਨਾਲ ਪੜ੍ਹਦਾ ਹੈ। ਇਹ ਬੱਚਾ ਭਵਿੱਖ ਵਿਚ ਸੰਗੀਤ ਜਗਤ ’ਚ ਸਿਤਾਰਾ ਬਣ ਕੇ ਉਭਰੇਗਾ। ਰਿਸ਼ਵਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਅਧਿਆਪਕਾਂ, ਗੁਰੂ ਤੇ ਮਾਪਿਆਂ ਵਲੋਂ ਮਿਲੇ ਪਿਆਰ ਤੇ ਉਤਸ਼ਾਹ ਸਦਕਾ ਹੀ ਇਸ ਮੁਕਾਮ ’ਤੇ ਪਹੁੰਚਿਆ ਹੈ। ਇਸ ਮੌਕੇ ਬਲਾਕ ਕੋਆਰਡੀਨੇਟਰ ਜਗਸੀਰ ਸਿੰਘ, ਗੀਤਕਾਰ ਬਲਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਰਿਸ਼ਵਦੀਪ ਸਿੰਘ ਨੂੰ ਫ਼ੁੱਲਾਂ ਦੇ ਹਾਰ ਪਾਏ ਗਏ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਦਾ ਗਿੱਦੜਬਾਹਾ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਡੀ.ਡੀ.ਪੀ.ਓ. ਵਲੋਂ ਕੇ.ਆਈ.ਓ.ਐੱਸ.ਕੇ. ਅਤੇ ਸਖੀ ਸ਼ਕਤੀ ਮੇਲੇ ਸੰਬੰਧੀ ਮੀਟਿੰਗ
Ad Position 24