06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਮਾਜ ਸੇਵੀ ਕਰਨ ਗੋਇਲ ਨੇ ਆਰ. ਓ. ਲਵਾ ਕੇ ਮਨਾਇਆ ਜਨਮ ਦਿਨ

Ad Position 21
No active advertisement
ਅਜੀਤ ਡੈਸਕ 30-07-2026

ਕੋਟਕਪੂਰਾ, 29 ਜੁਲਾਈ (ਮੋਹਰ ਸਿੰਘ ਗਿੱਲ)- ਸਮਾਜ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਸ੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਰਨ ਗੋਇਲ ਨੇ ਆਪਣਾ ਜਨਮ ਦਿਨ ਬੱਤੀਆਂ ਵਾਲਾ ਚੌਂਕ ’ਚ ਸਥਿਤ ਬੱਸ ਸਟੈਂਡ ’ਤੇ ਰਾਹਗੀਰਾਂ ਅਤੇ ਯਾਤਰੀਆਂ ਲਈ ਸ਼ੁੱਧ ਆਰ.ਓ. ਫਿਲਟਰ, ਠੰਢੇ ਪਾਣੀ ਦਾ ਕੈਂਪਰ ਲਗਵਾਇਆ। ਇਸ ਦਾ ਉਦਘਾਟਨ ਬੱਸ ਸਟੈਂਡ ’ਤੇ ਇਕ ਬਜ਼ੁਰਗ ਮਹਿਲਾ ਯਾਤਰੀ ਤੋਂ ਫ਼ੀਤਾ ਕਟਵਾ ਕੇ ਕਰਵਾਇਆ। ਇਸ ਮੌਕੇ ਕਰਨ ਗੋਇਲ ਠੇਕੇਦਾਰ ਨੇ ਦੱਸਿਆ ਕਿ ਇਨ੍ਹਾਂ ਸਖ਼ਤ ਗਰਮੀ ਦੇ ਦਿਨਾਂ ਵਿਚ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਬੱਸ ਅੱਡੇ ਦੀਆਂ ਸਵਾਰੀਆਂ ਨੂੰ ਠੰਢਾ ਅਤੇ ਸਾਫ਼ ਪਾਣੀ ਪੀਣ ਦੀ ਲੋੜ ਮਹਿਸੂਸ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਫ਼ਜੂਲ ਖ਼ਰਚੇ ਦੀ ਬਜਾਏ ਲੋਕਾਂ ਨੂੰ ਠੰਢਾ ਪਾਣੀ ਉਪਲਭਧ ਕਰਵਾਉਣ ਕਾਰਨ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਿਆ ਹੈ। ਸੀਨੀਅਰ ਕੌਂਸਲਰ ਰੋਮਾ ਬਰਾੜ ਤੇ ਸਥਾਨਕ ਲੋਕਾਂ ਨੇ ਕਰਨ ਗੋਇਲ ਦੇ ਇਸ ਯਤਨ ਦੀ ਭਰਵੀਂ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਵੀ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 31 ਜੁਲਾਈ ਨੂੰ ਸੁਨਾਮ ’ਚ ਕਰਨਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਰਕ ਪਰਮਿਟ ਲਗਾਉਣ ਬਦਲੇ ਲੱਖਾਂ ਦੀ ਠੱਗੀ ਮਾਰੀ- ਮਾਮਲਾ ਦਰਜ
Ad Position 24
No active advertisement