31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ 36 ਕਰਮਚਾਰੀ ਤੇ ਅਧਿਕਾਰੀ ਸਨਮਾਨਿਤ

ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਾਬ)-ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਅਕਤੂਬਰ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 36 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਪੈਨਸ਼ਨ ਭਵਨ ਵਿਚ ਫੁੱਲਾਂ ਦੇ ਹਾਰ ਪਾ ਕੇ ਮਠਿਆਈ ਸਹਿਤ ਅਤੇ ਸ਼ਾਨਦਾਰ ਤੋਹਫ਼ੇ ਦੇ ਕੇ ਮਨਾਇਆ ਗਿਆ। ਆਏ ਮਹਿਮਾਨਾ ਦਾ ਗੁਰਦੇਵ ਸਿੰਘ ਭਾਣਾ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 01-11-2026
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਾਬ)-ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਅਕਤੂਬਰ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 36 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਪੈਨਸ਼ਨ ਭਵਨ ਵਿਚ ਫੁੱਲਾਂ ਦੇ ਹਾਰ ਪਾ ਕੇ ਮਠਿਆਈ ਸਹਿਤ ਅਤੇ ਸ਼ਾਨਦਾਰ ਤੋਹਫ਼ੇ ਦੇ ਕੇ ਮਨਾਇਆ ਗਿਆ। ਆਏ ਮਹਿਮਾਨਾ ਦਾ ਗੁਰਦੇਵ ਸਿੰਘ ਭਾਣਾ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ। ਵਿਸ਼ੇਸ਼ ਤੌਰ ’ਤੇ ਜਨਮ ਦਿਵਸ ਮਨਾਉਣ ਆਈਆਂ ਸ਼ਖ਼ਸੀਅਤਾਂ ਵਿਚ ਡਾ. ਰਣਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਸੰਧੂ, ਦਵਿੰਦਰ ਕੁਮਾਰ ਬਾਵਾ, ਭੁਪਿੰਦਰ ਪਾਲ ਸਿੰਘ, ਭੁਪਿੰਦਰ ਸਿੰਘ ਕਾਨੂੰਗੋ, ਸ਼ਿਵਸ਼ਰਨ ਸਿੰਘ ਰੋਮਾਣਾ ਅਤੇ ਪਰਮਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਟੇਜ ਸਾਂਝੀ ਕਰਦਿਆਂ ਜਿੱਥੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਬੋਕੋਲੀਆ ਅਤੇ ਜਗਦੀਸ਼ ਲਾਲ ਬੈਂਹਬੀ ਨੇ ਗਿਆਨ ਵਰਧਕ ਵਿਚਾਰ ਪੇਸ਼ ਕੀਤੇ। ਦਰਸ਼ਨ ਸਿੰਘ ਵਿਰਦੀ ਨੇ ਆਪਣੀ ਰਚਨਾ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ। ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਸੰਸਥਾ ਦੇ ਰਿਕਾਰਡ ਤੋੜ 2021 ਤੋਂ ਉੱਪਰ ਮੈਂਬਰ ਬਣ ਚੁੱਕੇ ਹਨ ਅਤੇ ਕਈ ਮੈਂਬਰਾਂ ਨੂੰ ਇਸ ਸੰਸਥਾ ਵਲੋਂ 15.50 ਕਰੋੜ ਤੋਂ ਉੱਪਰ ਦੇ ਰੁਲੇ ਹੋਏ ਬਕਾਏ ਬਹਾਲ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਡੀਏ ਸਬੰਧੀ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਇਸ ਵਿਚ ਪਾਏ ਜਾ ਰਹੇ ਅੜਿਕਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਭਵਿੱਖ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਚੰਡੀਗੜ੍ਹ ਸਭ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ। ਮਾਸਟਰ ਬਲਵੰਤ ਸਿੰਘ ਅਤੇ ਹੈਡ ਮਾਸਟਰ ਕ੍ਰਿਸ਼ਨ ਦਾਸ ਨੇ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ। ਇਸ ਸਬੰਧੀ ਇੰਜ: ਬਲਵੰਤ ਗੱਖੜ ਅਤੇ ਬਿਸ਼ਨ ਕੁਮਾਰ ਅਰੋੜਾ ਨੇ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿਚ ਮਹੀਨਾ ਅਕਤੂਬਰ ਦੌਰਾਨ ਸਵਰਗ ਵਾਸ ਹੋਏ ਮੈਂਬਰਾਂ ਬਲਵਿੰਦਰ ਸਿੰਘ ਮਾਨ ਤੇ ਹੁਕਮ ਚੰਦ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਮਾਗਮ ਨੂੰ ਚਾਰ ਚੰਨ ਲਾਉਣ ਲਈ ਜੰਗੀਰ ਕੌਰ ਬਰਾੜ, ਕਿਰਨ ਬਾਲਾ ਝਾਂਜੀ, ਬਲਵਿੰਦਰ ਸਿੰਘ ਬੁਗਰਾ, ਆਤਮਾ ਸਿੰਘ, ਮਨਜੀਤ ਇੰਦਰ ਸਿੰਘ ਵਾਲੀਆ, ਸੰਤ ਸਿੰਘ ਹੈਡ ਮਾਸਟਰ ਅਤੇ ਜਗਤਾਰ ਸਿੰਘ ਗਿੱਲ ਆਦਿ ਨੇ ਮੁੱਖ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਦੋ ਵਾਰ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾਂ ਨੂੰ ਪਾਰਟੀ ਨੇ ਮੁੜ ਉਮੀਦਵਾਰ ਐਲਾਨਿਆ ਅਗਲੀ ਖ਼ਬਰ 4 ਨਵੰਬਰ ਦੀ ਰੈਲੀ ਪੰਜਾਬ ’ਚ ਕਾਂਗਰਸ ਸਰਕਾਰ ਆਉਣ ਦਾ ਮੁੱਢ ਬੰਨ੍ਹੇਗੀ : ਸੰਗਤ ਸਿੰਘ ਗਿਲਜੀਆਂ
Ad Position 24