ਫ਼ਰੀਦਕੋਟ, 31 ਜੁਲਾਈ (ਸਰਬਜੀਤ ਸਿੰਘ)-ਡਿਪਟੀ ਕਮਿਸ਼ਨਰ ਦਫਤਰ ਫ਼ਰੀਦਕੋਟ ਵਿਚ ਸੇਵਾ ਮੁਕਤ ਹੋਏ ਪਵਨ ਕੁਮਾਰ ਸੁਪਰਡੈਂਟ ਮਾਲ, ਬਲਬੀਰ ਸਿੰਘ ਸੁਪਰਡੈਂਟ ਗਰੇਡ 2 ਐਸ.ਡੀ.ਐਮ. ਦਫ਼ਤਰ ਕੋਟਕਪੂਰਾ ਅਤੇ ਵਿਪਨ ਕੁਮਾਰ, ਤਹਿਸੀਲਦਾਰ ਫ਼ਰੀਦਕੋਟ ਦੇ ਸਨਮਾਨ ਵਿਚ ਮਿੰਨੀ ਸਕੱਤਰੇਤ ਫ਼ਰੀਦਕੋਟ ਵਿਖੇ ਵਿਸ਼ੇਸ਼ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਤਿੰਨਾਂ ਹੀ ਅਧਿਕਾਰੀਆਂ ਦੀ ਪੂਰੀ ਇਮਾਨਦਾਰੀ ਨਾਲ ਕੀਤੀ ਸੇਵਾ ਨੂੰ ਯਾਦ ਕਰਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਐਸੋਸੀੲੈਸ਼ਨ ਫ਼ਰੀਦਕੋਟ ਵਲੋਂ ਉਨ੍ਹਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾਈ ਦਿੱਤੀ ਗਈ। ਇਸ ਮੌਕੇ ਰਾਹੁਲ ਚਾਬਾ ਆਈ.ਏ.ਐਸ. ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ ਅਤੇ ਰਿਟਾਇਰ ਹੋ ਰਹੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਉਨ੍ਹਾਂ ਦੀ ਸੇਵਾ ਦੀ ਸਰਾਹਨਾ ਕੀਤੀ। ਡੀ.ਸੀ. ਦਫਤਰ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਸੇਵਕ ਸਿੰਘ ਅਤੇ ਹੋਰ ਆਗੂਆਂ ਵਲੋਂ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਯੂਨੀਅਨ ਮੈਂਬਰਾਂ ਨੇ ਤਿੰਨਾਂ ਹੀ ਅਧਿਕਾਰੀਆਂ ਨੂੰ ਗੁਲਦਸਤੇ ਅਤੇ ਯਾਦਗਾਰੀ ਤੋਹਫੇ ਦੇ ਕੇ ਉਨ੍ਹਾਂ ਦੇ ਭਵਿੱਖ ਲਈ ਦਿਲੋਂ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਹਾਜ਼ਰ ਰਜਿੰਦਰ ਸਿੰਘ ਐਸ.ਡੀ.ਐਮ. ਕੋਟਕਪੂਰਾ, ਪੁਨੀਤ ਸ਼ਰਮਾ ਐਸ.ਡੀ.ਐਮ. ਫ਼ਰੀਦਕੋਟ, ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਪੀ.ਐਸ.ਐਮ.ਯੂ. ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਕੋਟਕਪੂਰਾ ਗੁਰਚਰਨ ਸਿੰਘ ਬਰਾੜ, ਜੈ ਅਮਨਦੀਪ ਗੋਇਲ ਨਾਇਬ ਤਹਿਸੀਲਦਾਰ ਜੈਤੋ, ਹਰਸ਼ਵੀਰ ਗੋਇਲ ਨਾਇਬ ਤਹਿਸੀਲਦਾਰ ਫ਼ਰੀਦਕੋਟ, ਸਤੀਸ਼ ਬਹਿਲ ਸੀਨੀ. ਮੀਤ ਪ੍ਰਧਾਨ ਡੀ.ਸੀ. ਦਫ਼ਤਰ ਯੂਨੀਅਨ ਪੰਜਾਬ ਨੇ ਰਿਟਾਇਰ ਹੋਏ ਅਧਿਕਾਰੀਆਂ ਦੀ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਵਧਾਈ ਦਿੱਤੀ। ਇਸ ਮੌਕੇ ਸੇਵਕ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਜਨਰਲ ਸਕੱਤਰ, ਬਖਸ਼ੀਸ ਸਿੰਘ ਵਿੱਤ ਸਕੱਤਰ, ਸੁਖਵਿੰਦਰ ਸਿੰਘ ਸਟੈਨੋ ਸੀਨੀ. ਮੀਤ ਪ੍ਰਧਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਤੋਂ ਇਲਾਵਾ ਮਿੰਨੀ ਗੋਇਲ ਸੀਨੀ. ਸਹਾਇਕ, ਗੁਰਜੀਤ ਕੌਰ ਸੀਨੀ. ਸਹਾਇਕ, ਸਰਬਜੀਤ ਕੌਰ ਸੀਨੀ. ਸਹਾਇਕ, ਰਾਜਵਿੰਦਰ ਸਿੰਘ ਰੀਡਰ, ਮੋਹਨ ਲਾਲ ਪ੍ਰੈੱਸ ਸਕੱਤਰ ਪੀ.ਐਸ.ਐਮ.ਯੂ. ਫ਼ਰੀਦਕੋਟ, ਗੁਰਵਿੰਦਰ ਸਿੰਘ ਵਿਰਕ, ਰੀਡਰ ਟੂ ਡੀ.ਸੀ. ਸਾਹਿਬ ਵਲੋਂ ਵੀ ਰਿਟਾਇਰ ਹੋਏ ਅਧਿਕਾਰੀਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ ਗਈ।