01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰਿਸ਼ੀ ਮਾਡਲ ਸਕੂਲ ’ਚ ‘ਅਧਿਆਪਨ ’ਚ ਏ.ਆਈ. ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 01-08-2026
ਪੰਜਗਰਾਈ ਕਲਾਂ, 31 ਜੁਲਾਈ (ਸੁਖਮੰਦਰ ਸਿੰਘ ਬਰਾੜ)-ਅਧਿਆਪਕ ਦੇ ਗਿਆਨ ਨੂੰ ਨਵਿਆਉਣ ਦੇ ਉਦੇਸ਼ ਨਾਲ਼ ਰਿਸ਼ੀ ਮਾਡਲ ਸਕੂਲ ਪੰਜਗਰਾਈ ਕਲਾਂ ਦੇ ਕੈਂਪਸ ਵਿਚ ‘ਅਧਿਆਪਕ ’ਚ ਏ.ਆਈ. ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਆਰਟੀਫੀਸ਼ੀਅਲ ਇੰਟਲੀਜੈਂਸ ਦੇ ਵਿਸ਼ਾ ਮਾਹਿਰ ਅਮਿਤ ਸਿੰਘ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੀ ਸ਼ੁਰੂਆਤ ਚੇਅਰਪਰਸਨ ਦੇ ਸਵਾਗਤ ਭਾਸ਼ਦ ਨਾਲ ਹੋਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਸ਼ਾ ਮਾਹਿਰ ਅਮਿਤ ਸਿੰਘ ਨੇ ਏ.ਆਈ. ਦੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਆਧੁਨਿਕ ਅਧਿਆਪਕ ਪ੍ਰਕਿ੍ਰਆ ਅਤੇ ਕਲਾਸ ਰੂਮ ’ਚ ਏ.ਆਈ. ਦੀ ਭੂਮਿਕਾ ਸਬੰਧੀ ਜਾਣਕਾਰੀ ਅਧਿਆਪਕਾਂ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਆਪਕ ਦੌਰਾਨ ਵਰਤੋਂ ਵਿਚ ਆਉਣ ਵਾਲੇ ਮਹੱਤਵਪੂਰਨ ਏ.ਆਈ. ਟੂਲਜ਼ ਦੀ ਵਰਤੋਂ ਕਰਕੇ ਅਧਿਆਪਕ ਪ੍ਰਕਿ੍ਰਆ ਨੂੰ ਰੌਚਕ ਬਣਾਉਣ ਵਾਲੀਆਂ ਤਕਨੀਕਾਂ ਦੀ ਪੇਸ਼ਕਾਰੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਵਰਤਮਾਨ ਸਿੱਖਿਆ ਅੰਦਰ ਇਸ ਮਸ਼ੀਨੀ ਪ੍ਰਕਿ੍ਰਆ ਦੀ ਵਰਤੋਂ ਬੇਹੱਦ ਜ਼ਰੂਰੀ ਹੈ, ਜਿਸ ਦੀ ਵਰਤੋਂ ਕਰਕੇ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਅੰਦਰ ਕਈ ਗੁਣਾ ਵਾਧਾ ਕੀਤਾ ਜਾ ਸਕਦਾ ਹੈ। ਸੈਮੀਨਾਰ ਦੇ ਅਖੀਰ ਵਿਚ ਪਿ੍ਰੰਸੀਪਲ ਗਗਨਦੀਪ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਸੈਮੀਨਾਰ ਦੌਰਾਨ ਸਿੱਖੀਆਂ ਨਵੀਂਆਂ ਤਕਨੀਕਾਂ ਨੂੰ ਕਲਾਸ ਰੂਮ ਦੌਰਾਨ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ, ਕੰਪਿਊਟਰ ਵਿੰਗ ਦੇ ਇੰਚਾਰਜ ਤੇਜਿੰਦਰ ਸ਼ਰਮਾ, ਕੋਆਰਡੀਨੇਟਰ ਜਸਪਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁੜਕਾ ਨਿਵਾਸੀਆਂ ਵਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਡਟਣ ਦਾ ਐਲਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਨਿਖੇਧੀ-ਡੋਡ, ਭੋਲੂਵਾਲਾ
Ad Position 24
No active advertisement