ਮਹਾਂ ਰੈਲੀ ’ਚ ਆਲ ਇੰਡੀਆ ਆਸ਼ਾ ਵਰਕਰਜ਼ ਫ਼ੈਸਿਲੀਟੇਟਰਜ਼ ਯੂਨੀਅਨ ਭਾਰੀ ਗਿਣਤੀ ’ਚ ਸ਼ਿਰਕਤ ਕਰੇਗੀ
ਬਾਜਾਖਾਨਾ, 2 ਅਗਸਤ (ਜਗਦੀਪ ਸਿੰਘ ਗਿੱਲ)-ਸਮੂਹ ਆਲ ਇੰਡੀਆ ਆਸ਼ਾ ਵਰਕਰਜ਼ ਫ਼ੈਸਿਲੀਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਵਲੋਂ ਬਾਜਾਖਾਨਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਸੰਘਰਸ਼ ਦੁਆਰਾ ਚੰਡੀਗੜ੍ਹ ਡੀ.
ਬਾਜਾਖਾਨਾ, 2 ਅਗਸਤ (ਜਗਦੀਪ ਸਿੰਘ ਗਿੱਲ)-ਸਮੂਹ ਆਲ ਇੰਡੀਆ ਆਸ਼ਾ ਵਰਕਰਜ਼ ਫ਼ੈਸਿਲੀਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਵਲੋਂ ਬਾਜਾਖਾਨਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਂਝੇ ਸੰਘਰਸ਼ ਦੁਆਰਾ ਚੰਡੀਗੜ੍ਹ ਡੀ.ਏ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਬਹਾਲੀ, ਸਕੀਮ ਵਰਕਰਾਂ ਤੇ ਉਜ਼ਰਤਾਂ ਦੇ ਕਾਨੂੰਨ ਲਾਗੂ ਕਰਦਿਆਂ ਘੱਟੋ-ਘੱਟ 28000 ਰੁਪਏ ਲਾਗੂ ਕਰਨਾ, ਬਚੇ ਕਾਮਿਆਂ ਨੂੰ ਪੱਕੇ ਕਰਨਾ, ਠੇਕੇਦਾਰੀ ਸਿਸਟਮ ਖਤਮ ਕਰਨਾ, ਆਊਟਸੋਰਸ ਖ਼ਤਮ ਕਰਨਾ, ਮੁਹਾਲੀ ਵਿਖੇ 7 ਅਗਸਤ 2026 ਮਹਾਂ ਰੈਲੀ ਦੀ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਜ਼ਿਲ੍ਹਾ ਚੇਅਰਪਰਸਨ ਸਿੰਬਲਜੀਤ ਕੌਰ ਝੱਖੜਵਾਲਾ, ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਕੌਰ ਬਹਿਬਲ ਖੁਰਦ, ਬਲਾਕ ਜਰਨਲ ਸਕੱਤਰ ਕੁਲਦੀਪ ਕੌਰ ਜੈਤੋ, ਕਲਾਸ ਫੋਰ ਮੀਤ ਪ੍ਰਧਾਨ ਚਰਨਜੀਤ ਕੌਰ ਲੰਭਵਾਲੀ, ਜ਼ਿਲ੍ਹਾ ਸਲਾਹਕਾਰ ਸੁਖਪਾਲ ਕੌਰ ਜੈਤੋ, ਸਲਾਹਕਾਰ ਵੀਰਪਾਲ ਕੌਰ ਗੁੱਡ, ਜਸਵਿੰਦਰ ਕੌਰ, ਬਿੰਦਰ ਕੌਰ, ਕਮਲਜੀਤ ਕੌਰ ਗੋਂਦਾਰਾ , ਪਵਨਦੀਪ ਕੌਰ ਬਰਗਾੜੀ, ਗੁਰਵਿੰਦਰ ਕੌਰ ਉਕੰਦਵਾਲਾ, ਜਸਵੀਰ ਕੌਰ ਰੋਮਾਣਾ ਅਜੀਤ ਸਿੰਘ, ਅੰਗਰੇਜ਼ ਕੌਰ ਲੰਭਵਾਲੀ ਅਤੇ ਰਾਜਵਿੰਦਰ ਕੌਰ ਬਾਜਾਖਾਨਾ ਆਦਿ ਹਾਜ਼ਰ ਸਨ।