ਡੀ.ਏ.ਵੀ. ਸਕੂਲ ’ਚ ਸੰਪੰਨ ਹੋਈ ਇਨਵੈਸਟੀਚਰ ਸੈਰੀਮਨੀ
ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਡੀ. ਏ.
ਕੋਟਕਪੂਰਾ, 2 ਅਗਸਤ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਪਿ੍ਰੰਸੀਪਲ ਡਾ. ਰਾਜਵੀਰ ਸਿੰਘ ਕੰਗ ਦੀ ਯੋਗ ਅਗਵਾਈ ਹੇਠ ਸਕੂਲ ਕੈਬਨਿਟ ਦਾ ਗਠਨ ਕੀਤਾ ਗਿਆ। ਮੁੱਖ ਮਹਿਮਾਨ, ਪਿ੍ਰੰਸੀਪਲ ਅਤੇ ਹਾਊਸ ਦੇ ਮੈਂਬਰਾਂ ਵਲੋਂ ਦੀਪ ਜਯੋਤੀ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਹੌਲਦਾਰ ਇੰਦਰਪਾਲ ਸਿੰਘ ਨੂੰ ਪਿ੍ਰੰਸੀਪਲ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਸਕੂਲ ਦੀ ਕੈਬਨਿਟ, ਹਾਊਸ ਕੈਬਨਿਟ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸ ਕੀਤਾ ਗਿਆ। ਸਮੁੱਚੀ ਕੈਬਨਿਟ ਨੂੰ ਸਹੁੰ ਚੁੱਕਣ ਦੀ ਰਸਮ ਪਿ੍ਸੀਪਲ ਵਲੋਂ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਵਲੋਂ ਵੈਲਕਮ ਸੌਂਗ ਪੇਸ਼ ਕੀਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜੁੰਬਾ ਡਾਂਸ ਪੇਸ ਕੀਤਾ ਗਿਆ। ਮਹਾਤਮਾ ਹੰਸਰਾਜ ਹਾਊਸ ਦੇ ਕੈਪਟਨ ਧਰੁਵੀ ਤੇ ਵਾਈਸ ਕੈਪਟਨ ਭਵਿਸੀਆ ਸ਼ਰਮਾ, ਸਵਾਮੀ ਦਯਾਨੰਦ ਹਾਊਸ ਦੇ ਕੈਪਟਨ ਏਕਮ ਪ੍ਰੀਤ ਕੌਰ ਤੇ ਵਾਈਸ ਕੈਪਟਨ ਸਮਰ, ਸਵਾਮੀ ਸ਼ਰਧਾਨੰਦ ਹਾਊਸ ਦੇ ਕੈਪਟਨ ਯਸ਼ਿਕਾ ਅਤੇ ਵਾਈਸ ਕੈਪਟਨ ਪਰਮਵੀਰ ਸਿੰਘ ਅਟਵਾਲ , ਸਵਾਮੀ ਵਿਵੇਕਾਨੰਦ ਹਾਊਸ ਦੇ ਕੈਪਟਨ ਅਰਸ਼ੀਆ ਤੇ ਵਾਈਸ ਕੈਪਟਨ ਰਾਘਵ ਜਿੰਦਲ ਨੂੰ ਚੁਣਿਆ ਗਿਆ। ਸਕੂਲ ਦੀ ਕੈਬਨਿਟ ’ਚ ਪ੍ਰਧਾਨ ਵਤਸਲ, ਵਾਈਸ ਪ੍ਰਧਾਨ ਪ੍ਰੀਨਿਤਾ ਸਰਮਾ, ਸੈਕਟਰੀ ਬਾਣੀ, ਖ਼ਜਾਨਚੀ ਮੁਹੰਮਦ, ਕਲਚਰ ਮੰਤਰੀ ਦਿਵਿਆਸੀ, ਅਨੁਸਾਸ਼ਨ ਮੰਤਰੀ ਰਿਧੀ ਅਤੇ ਦਿਵਯਮ ਗੋਇਲ, ਖੇਡ ਮੰਤਰੀ ਚਿਰਾਗ ਅਰੋੜਾ, ਅਸੈਂਬਲੀ ਇੰਚਾਰਜ ਪਿ੍ਰਅੰਕਾ ਅਤੇ ਸ਼ਿਵਮ ਮਿੱਤਲ ਨੂੰ ਚੁਣਿਆ ਗਿਆ। ਇਨ੍ਹਾਂ ਦੀ ਚੋਣ ਇਲੈਕਸ਼ਨ ਰਾਹੀਂ ਕੀਤੀ ਗਈ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈਡ ਗਰਲ ਪ੍ਰਗਿਆ ਅਤੇ ਹੈਡ ਬੁਆਏ ਗੁਰਵਿੰਦਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ। ਸਕੂਲ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਬੈਜਿਜ ਲਗਾ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਹੌਲਦਾਲ ਇੰਦਰਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼-ਭਗਤੀ, ਅਨੁਸਾਸ਼ਨ, ਸਖ਼ਤ ਮਿਹਨਤ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਕੂਲ ਦੇ ਕੰਮਾਂ ਨੂੰ ਸਚਾਰੂ ਰੂਪ ਵਿਚ ਚਲਾਉਣ ਲਈ ਹਾਊਸ ਇੰਚਾਰਜ ਮੈਡਮ ਸ਼ਵੇਤਾ ਗੁਪਤਾ, ਸ਼ਿਲਪੀ ਗਰਗ, ਸ਼ੀਨਮ ਗੋਇਲ ਅਤੇ ਯੋਗੇਸ਼ ਛਾਬੜਾ ਨੂੰ ਸੁਭਕਾਮਨਾਵਾਂ ਦਿੱਤੀਆਂ। ਪਿ੍ਰੰਸੀਪਲ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਮੋਮੈਂਟੋ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਗਾ ਕੇ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਗ਼ਨੀਮਤ ਬਰਾੜ ਅਤੇ ਨੀਤਿਕਾ ਗਰੋਵਰ ਨੇ ਨਿਭਾਈ।