02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੋਵਰਧਨਪੁਰ ਧਾਮ ਤੋਂ ਆਏ ਪਵਿੱਤਰ ਮਿੱਟੀ ਦੇ ਕਲਸ਼ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸਥਾਪਤ

ਮਲੋਟ, 2 ਅਗਸਤ (ਪਾਟਿਲ)-ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਧਾਮ (ਕਾਸ਼ੀ/ਵਾਰਾਣਸੀ) ਤੋਂ ਆਈ ਪਵਿੱਤਰ ਮਿੱਟੀ ਦੇ ਕਲਸ਼ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਸਮੁੱਚੀ ਜ਼ਿਲ੍ਹਾ ਟੀਮ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਮਲੋਟ ਵਿਖੇ ਪੂਰੀ ਧਾਰਮਿਕ ਮਰਿਆਦਾ, ਸ਼ਰਧਾ ਤੇ ਸਤਿਕਾਰ ਨਾਲ ਸਥਾਪਤ ਕੀਤੇ ਗਏ। ਇਸ ਪਾਵਨ ਮੌਕੇ ਮੰਦਰ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਵਿੱਤਰ ਕਲਸ਼ਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 03-08-2026
ਮਲੋਟ, 2 ਅਗਸਤ (ਪਾਟਿਲ)-ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਅਸਥਾਨ ਸ੍ਰੀ ਸੀਰ ਗੋਵਰਧਨਪੁਰ ਧਾਮ (ਕਾਸ਼ੀ/ਵਾਰਾਣਸੀ) ਤੋਂ ਆਈ ਪਵਿੱਤਰ ਮਿੱਟੀ ਦੇ ਕਲਸ਼ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਸਮੁੱਚੀ ਜ਼ਿਲ੍ਹਾ ਟੀਮ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਮਲੋਟ ਵਿਖੇ ਪੂਰੀ ਧਾਰਮਿਕ ਮਰਿਆਦਾ, ਸ਼ਰਧਾ ਤੇ ਸਤਿਕਾਰ ਨਾਲ ਸਥਾਪਤ ਕੀਤੇ ਗਏ। ਇਸ ਪਾਵਨ ਮੌਕੇ ਮੰਦਰ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਵਿੱਤਰ ਕਲਸ਼ਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਿਹਾ ਕਿ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਮਾਨਤਾ, ਭਾਈਚਾਰੇ, ਸੱਚ, ਸੇਵਾ ਤੇ ਮਨੁੱਖੀ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਮਲੋਟ ਵਿਖੇ ਸਥਾਪਨਾ ਤੋਂ ਬਾਅਦ ਇਹ ਪਵਿੱਤਰ ਕਲਸ਼ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਅਨੁਸਾਰ ਪਿੰਡਾਂ ਅਤੇ ਸ੍ਰੀ ਗੁਰੂ ਰਵਿਦਾਸ ਮੰਦਰਾਂ ਵਿਚ ਸ਼ਰਧਾਪੂਰਵਕ ਲਿਜਾਏ ਜਾਣਗੇ। ਇਸ ਦੌਰਾਨ ਸੰਗਤਾਂ ਨੂੰ ਪਵਿੱਤਰ ਕਲਸ਼ਾਂ ਦੇ ਦਰਸ਼ਨ ਕਰਵਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪਾਵਨ ਮੌਕੇ ਦੇ ਭਾਗੀਦਾਰ ਬਣ ਸਕਣ ਅਤੇ ਗੁਰੂ ਸਾਹਿਬ ਦੀ ਬਾਣੀ ਅਤੇ ਉਪਦੇਸ਼ਾਂ ਤੋਂ ਪ੍ਰੇਰਣਾ ਪ੍ਰਾਪਤ ਕਰ ਸਕਣ। ਸਤੀਸ਼ ਅਸੀਜਾ ਨੇ ਇਸ ਪਵਿੱਤਰ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਮਲੋਟ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਤੇ ਮੰਡਲ ਅਹੁਦੇਦਾਰ, ਵੱਖ-ਵੱਖ ਮੋਰਚਿਆਂ ਦੇ ਆਗੂ, ਪਾਰਟੀ ਵਰਕਰ, ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਮੂਹ ਸੰਗਤ ਨੇ ਪਵਿੱਤਰ ਕਲਸ਼ਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚਿੰਤਪੁਰਨੀ ਦਰਬਾਰ ਵਿਖੇ 29ਵਾਂ ਭੰਡਾਰਾ 13 ਤੋਂ ਭੰਡਾਰੇ ਨੂੰ ਲੈ ਕੇ 11 ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ ਅਗਲੀ ਖ਼ਬਰ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸਬੰਧ ’ ਚ ਕਲਸ਼ ਅਤੇ ਧਵਜ਼ਾ ਯਾਤਰਾ ਕੱਢੀ
Ad Position 24
No active advertisement