ਚਿੰਤਪੁਰਨੀ ਦਰਬਾਰ ਵਿਖੇ 29ਵਾਂ ਭੰਡਾਰਾ 13 ਤੋਂ ਭੰਡਾਰੇ ਨੂੰ ਲੈ ਕੇ 11 ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ
ਗਿੱਦੜਬਾਹਾ, 2 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਜੈ ਮਾਤਾ ਚਿੰਤਪੁਰਨੀ ਧਰਮਸ਼ਾਲਾ ਟਰੱਸਟ ਗਿੱਦੜਬਾਹਾ ਵਲੋਂ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਦੀ ਅਗਵਾਈ ਵਿਚ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਮਾਤਾ ਚਿੰਤਪੁਰਨੀ ਦੀ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਚ ਲਗਾਏ ਜਾਣ ਵਾਲੇ 29ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ।
ਗਿੱਦੜਬਾਹਾ, 2 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਜੈ ਮਾਤਾ ਚਿੰਤਪੁਰਨੀ ਧਰਮਸ਼ਾਲਾ ਟਰੱਸਟ ਗਿੱਦੜਬਾਹਾ ਵਲੋਂ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਦੀ ਅਗਵਾਈ ਵਿਚ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਮਾਤਾ ਚਿੰਤਪੁਰਨੀ ਦੀ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਚ ਲਗਾਏ ਜਾਣ ਵਾਲੇ 29ਵੇਂ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਟਰੱਸਟ ਦੇ ਚੇਅਰਮੈਨ ਪਵਨ ਬਾਂਸਲ ਅਤੇ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਨੇ ਮਾਤਾ ਰਾਣੀ ਦੀ ਪਵਿੱਤਰ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਨੇ ਦੱਸਿਆ ਕਿ ਟਰੱਸਟ ਵਲੋਂ 29ਵਾਂ ਭੰਡਾਰਾ 13 ਤੋਂ 20 ਅਗਸਤ ਤੱਕ ਮਾਤਾ ਚਿੰਤਪੁਰਨੀ ਵਿਖੇ ਸਥਿਤ ਗਿੱਦੜਬਾਹਾ ਵਾਲਿਆਂ ਦੀ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭੰਡਾਰੇ ਨੂੰ ਲੈ ਕੇ 11 ਅਗਸਤ ਨੂੰ ਸਵੇਰੇ 10 ਵਜੇ ਮੰਡੀ ਵਾਲੇ ਖੂਹ ਦੇ ਸਾਹਮਣੇ ਤੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਭੰਡਾਰੇ ਲਈ ਰਾਸ਼ਨ ਵਾਲੇ ਟਰੱਕਾਂ ਤੇ ਸੇਵਾਦਾਰਾਂ ਨੂੰ ਚਿੰਤਪੁਰਨੀ ਲਈ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਗੁਲਸ਼ਨ ਬਾਂਸਲ, ਰਾਕੇਸ਼ ਗਰਗ ਬਿੱਟੂ, ਓਮ ਪ੍ਰਕਾਸ਼ ਕਾਕਾ, ਵਿਪਨ ਗਰਗ, ਸੁਰਿੰਦਰ ਬਾਂਸਲ, ਚੇਤਨ ਬਾਂਸਲ, ਸੁਸ਼ੀਲ ਬਾਂਸਲ, ਲਾਜਪਤ ਰਾਏ ਜਿੰਦਲ, ਵਿਜੇ ਬਾਂਸਲ, ਦਵਿੰਦਰ ਸਿੰਗਲਾ, ਰਵੀ ਸਿੰਗਲਾ, ਪ੍ਰਮੋਦ ਸ਼ਰਮਾ, ਛਿੰਦੀ ਚੋਟੀਆਂਵਾਲਾ, ਭਗਵਾਨ ਦਾਸ ਅਹੂਜਾ, ਪ੍ਰੇਮ ਗਰਗ, ਮਹੇਸ਼ ਬਾਂਸਲ, ਹੈਪੀ ਚੋਟੀਆਂਵਾਲਾ, ਕੁਲਦੀਪ ਬਾਂਸਲ ਅਤੇ ਦੀਵਾਨ ਚੰਦ ਸੱਚਦੇਵਾ ਆਦਿ ਵੀ ਮੌਜੂਦ ਸਨ।