ਮਾਊਂਟ ਲਰਨਿੰਗ ਜੂਨੀਅਰ ਸਕੂਲ ’ਚ ਰਾਈਮ ਮੁਕਾਬਲੇ ਕਰਵਾਏ
ਫ਼ਰੀਦਕੋਟ, 2 ਅਗਸਤ (ਜਸਵੰਤ ਸਿੰਘ ਪੁਰਬਾ)-ਮਾਊਂਟ ਲਰਨਿੰਗ ਜੂਨੀਅਰ ਸਕੂਲ ਵਿਚ ਨੰਨੇ-ਮੁੰਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਉਚਾਰਣ ਅਤੇ ਮੰਚ ’ਤੇ ਪ੍ਰਸਤੁਤੀ ਕੌਸ਼ਲ ਨੂੰ ਨਿਖਾਰਨ ਦੇ ਉਦੇਸ਼ ਨਾਲ ਰਾਈਮ ਮੁਕਾਬਲੇ ਕਰਵਾਏ। ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸੁੰਦਰ ਰਾਈਮਾਂ ਭਾਵਪੂਰਵਕ ਪੇਸ਼ ਕੀਤੀਆਂ।
ਫ਼ਰੀਦਕੋਟ, 2 ਅਗਸਤ (ਜਸਵੰਤ ਸਿੰਘ ਪੁਰਬਾ)-ਮਾਊਂਟ ਲਰਨਿੰਗ ਜੂਨੀਅਰ ਸਕੂਲ ਵਿਚ ਨੰਨੇ-ਮੁੰਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਉਚਾਰਣ ਅਤੇ ਮੰਚ ’ਤੇ ਪ੍ਰਸਤੁਤੀ ਕੌਸ਼ਲ ਨੂੰ ਨਿਖਾਰਨ ਦੇ ਉਦੇਸ਼ ਨਾਲ ਰਾਈਮ ਮੁਕਾਬਲੇ ਕਰਵਾਏ। ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਸੁੰਦਰ ਰਾਈਮਾਂ ਭਾਵਪੂਰਵਕ ਪੇਸ਼ ਕੀਤੀਆਂ। ਮੁਕਾਬਲੇ ਵਿਚ ਮੀਰਾ (ਸੀਨੀਅਰ ਕੇ.ਜੀ.), ਧਰਿਤੀ (ਪਹਿਲੀ ਜਮਾਤ), ਨਿਮਰਤ (ਦੂਜੀ ਜਮਾਤ) ਅਤੇ ਕੀਰਤ (ਤੀਜੀ ਜਮਾਤ) ਪਹਿਲਾ, ਮੀਤਾਂਸ਼ (ਸੀਨੀਅਰ ਕੇ.ਜੀ.), ਅਹਾਨਾ (ਪਹਿਲੀ ਜਮਾਤ), ਗੁਰਸਿਫ਼ਤ ਕੌਰ (ਦੂਜੀ ਜਮਾਤ) ਅਤੇ ਮੇਹਰ ਸ਼ਰਮਾ (ਤੀਜੀ ਜਮਾਤ ) ਦੂਜੇ, ਸੀਨੀਅਰ ਕੇ.ਜੀ. ਜਮਾਤ ਦੇ ਗੁਰਫ਼ਤਿਹ ਅਤੇ ਰੁਬਾਨੀ ਤੀਜੇ ਸਥਾਨ ’ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸੀਮਾ ਗੁਲਾਟੀ ਨੇ ਬੱਚਿਆਂ ਦੀ ਹੌਂਸਲਾ-ਅਫਜ਼ਾਈ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ।