ਪਿੰਡ ਬਖਤਗੜ੍ਹ ਵਿਖੇ ਵਾਤਾਵਰਨ ਪ੍ਰੇਮੀ ਸੰਸਥਾ ਵਲੋਂ ਬੂਟਿਆਂ ਦਾ ਲੰਗਰ ਲਗਾਇਆ
ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਵਾਤਾਵਰਨ ਨੂੰ ਸਮਰਪਿਤ ਪਿੰਡ ਬਖਤਗੜ੍ਹ ਵਾਤਾਵਰਨ ਪ੍ਰੇਮੀ ਸੰਸਥਾ ਵਲੋਂ ਬੂਟਿਆਂ ਦਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਗੁਰਸੇਵਕ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਅੱਜ ਕੱਲ੍ਹ ਵਾਤਾਵਰਨ ਪ੍ਰਦੂਸ਼ਣ ਕਾਰਨ ਬਹੁਤ ਖ਼ਰਾਬ ਹੋ ਰਿਹਾ ਹੈ।
ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਵਾਤਾਵਰਨ ਨੂੰ ਸਮਰਪਿਤ ਪਿੰਡ ਬਖਤਗੜ੍ਹ ਵਾਤਾਵਰਨ ਪ੍ਰੇਮੀ ਸੰਸਥਾ ਵਲੋਂ ਬੂਟਿਆਂ ਦਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਗੁਰਸੇਵਕ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਅੱਜ ਕੱਲ੍ਹ ਵਾਤਾਵਰਨ ਪ੍ਰਦੂਸ਼ਣ ਕਾਰਨ ਬਹੁਤ ਖ਼ਰਾਬ ਹੋ ਰਿਹਾ ਹੈ। ਜਿਸ ਲਈ ਹਰ ਇਕ ਵਿਅਕਤੀ ਦਾ ਫ਼ਰਜ਼ ਬਣਦਾ ਹੈ ਇਕ-ਇਕ ਬੂਟਾ ਜ਼ਰੂਰ ਲਗਾਵੇ ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ। ਇਸ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਾਤਾਵਰਨ ਪ੍ਰੇਮੀ ਸੰਸਥਾ ਦੇ ਇਸ ਕਾਰਜ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਵਤਾਰ ਸਿੰਘ ਧਾਲੀਵਾਲ, ਮਨੀ ਦੁੱਗਲ, ਜਗਜੀਤ ਸਿੰਘ, ਸਹਿਬਜੋਤ ਦੇਹੜ, ਬਹਾਦਰ ਸਿੰਘ ਰਾਏ ਅਤੇ ਜੁਗਨੂੰ ਦੁੱਗਲ ਹਾਜ਼ਰ ਸਨ।