ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੀਵਾਨਾ ਪੰਚਾਇਤ ਨੂੰ 9 ਲੱਖ ਦੀ ਗ੍ਰਾਂਟ ਦਾ ਦਿੱਤਾ ਚੈੱਕ
ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਚੈਕਾਂ ਦੀ ਕੜੀ ਤਹਿਤ ਪਿੰਡ ਦੀਵਾਨਾ ਦੀ ਪੰਚਾਇਤ ਨੂੂੰ ਵੀ 9 ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ ਗਿਆ। ਇਸ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਰੰਗਲਾ ਪੰਜਾਬ ਸਕੀਮ’ ਤਹਿਤ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪੰਚਾਇਤਾਂ ਨੂੰ ਚੈਕ ਸੌਂਪੇ ਗਏ ਹਨ।
ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਚੈਕਾਂ ਦੀ ਕੜੀ ਤਹਿਤ ਪਿੰਡ ਦੀਵਾਨਾ ਦੀ ਪੰਚਾਇਤ ਨੂੂੰ ਵੀ 9 ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ ਗਿਆ। ਇਸ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਰੰਗਲਾ ਪੰਜਾਬ ਸਕੀਮ’ ਤਹਿਤ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪੰਚਾਇਤਾਂ ਨੂੰ ਚੈਕ ਸੌਂਪੇ ਗਏ ਹਨ। ਜਿਸ ਤਹਿਤ ਪਿੰਡ ਦੀਵਾਨਾ ਪੰਚਾਇਤ ਨੂੰ ਵੀ 9 ਲੱਖ ਦੀ ਰਾਸ਼ੀ ਦਾ ਚੈਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸਟਰੀਟ ਲਾਈਟਾਂ, ਪਾਰਕ, ਖੇਡ ਮੈਦਾਨ, ਸ਼ਮਸ਼ਾਨਘਾਟ ਅਤੇ ਕਮਿਊਨਿਟੀ ਭਵਨਾਂ ਦੇ ਕੰਮ ਆਦਿ ਲਈ ਚੈਕ ਦਿੱਤੇ ਜਾ ਰਹੇ ਹਨ। ਇਸ ਸਬੰਧੀ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਜਿੱਥੇ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਲਗਾਤਾਰ 7 ਸਾਲਾਂ ਤੋਂ ਜਾਰੀ ਹਨ, ੳੁੱਥੇ ਪਿੰਡ ਵਾਸੀ ਵੀ ਪੰਚਾਇਤ ਨੂੰ ਵਡਮੁੱਲਾ ਸਹਿਯੋਗ ਦੇ ਕੇ ਪਿੰਡ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਜਿਸ ਨਾਲ ਪਿੰਡ ਦੇ ਵਿਕਾ ਕਾਰਜ ਲਾਗਾਤਰ ਜਾਰੀ ਹਨ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੋਂ ਹੋਰ ਗ੍ਰਾਂਟ ਦੀ ਵੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਭਰੋਸਾ ਵੀ ਦਿੱਤਾ ਹੈ ਕਿ ਪਿੰਡ ਵਿਕਾਸ ਕਾਰਜਾਂ ਵਿਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਰਣਧੀਰ ਸਿੰਘ, ਪੰਚ ਮੱਘਰ ਦੀਨ, ਨੰਬਰਦਾਰ ਜਗਰਾਜ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਰਜਿੰਦਰ ਸਿੰਘ, ਪੰਚ ਪੁਸ਼ਪਿੰਦਰ ਕੌਰ, ਪੰਚ ਗੁਰਨਾਮ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ ਗੋਰਾ ਸਿੱਧੂ, ਆਮ ਆਦਮੀ ਪਾਰਟੀ ਇਕਾਈ ਦੀਵਾਨਾ, ਹਰਮਨ ਸਿੰਘ ਕੁਤਬਾ ਪੀ.ਏ, ਬਿੰਦਰ ਸਿੰਘ ਖ਼ਾਲਸਾ ਪੀ.ਏ ਆਦਿ ਵੀ ਹਾਜ਼ਰ ਸਨ।