ਪਿੰਡ ਮਚਾਕੀ ਮੱਲ ਸਿੰਘ ਨੂੰ ਜਾਂਦੀ ਸੜਕ ’ਤੇ ਪ੍ਰੀਮਿਕਸ ਨਾ ਪਾਉਣ ਦਾ ਦੋਸ਼
ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਸ਼ਿਕਾਇਤ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਤੋਂ ਪਿੰਡ ਮਚਾਕੀ ਮੱਲ ਸਿੰਘ ਨੂੰ ਜਾਣ ਵਾਲੀ 18 ਫ਼ੁੱਟੀ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਜਿਹੜੀ ਕਿ ਪਿਛਲੇ ਕਾਫ਼ੀ ਸਮੇਂ ਤੋਂ ਅਧੂਰੀ ਪਈ ਹੈ।
ਫ਼
ਫ਼ਰੀਦਕੋਟ ਤੋਂ ਪਿੰਡ ਮਚਾਕੀ ਮੱਲ ਸਿੰਘ ਨੂੰ ਜਾਣ ਵਾਲੀ 18 ਫ਼ੁੱਟੀ ਸੜਕ ਦੀ ਖਸਤਾ ਹਾਲਤ ਦਾ ਦ੍ਰਿਸ਼। ਅਜੀਤ ਤਸਵੀਰ
04-08-2026
ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਸ਼ਿਕਾਇਤ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਤੋਂ ਪਿੰਡ ਮਚਾਕੀ ਮੱਲ ਸਿੰਘ ਨੂੰ ਜਾਣ ਵਾਲੀ 18 ਫ਼ੁੱਟੀ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਜਿਹੜੀ ਕਿ ਪਿਛਲੇ ਕਾਫ਼ੀ ਸਮੇਂ ਤੋਂ ਅਧੂਰੀ ਪਈ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਕਈ ਪਿੰਡਾਂ ਵਿਚੋਂ ਦੀ ਲੰਘਦੀ ਹੋਈ ਅੱਗੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਨੂੰ ਜੋੜਦੀ ਹੈ। ਇਹ ਸੜਕ ਪਿਛਲੇ ਲੰਮੇਂ ਸਮੇਂ ਤੋਂ ਪੁੱਟ ਕੇ ਛੱਡੀ ਹੋਈ ਹੈ। ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਵਿਭਾਗ ਨੇ ਕੇਵਲ ਮੋਟਾ ਪੱਥਰ ਹੀ ਪਾਇਆ ਹੋਇਆ ਹੈ। ਜਿਸ ਕਰਕੇ ਅਕਸਰ ਵਾਹਨਾਂ ਦੇ ਟਾਇਰ ਟਿਊਬ ਖਰਾਬ ਹੋ ਰਹੇ ਸਨ। ਇਹ ਰਸਤਾ ਫ਼ਰੀਦਕੋਟ ਦੀਆਂ ਵੱਡੀਆਂ ਨਹਿਰਾਂ ਦੇ ਉੱਪਰ ਤੋਂ ਅੱਗੇ ਪਿੰਡਾਂ ਨੂੰ ਅੱਗੇ ਜਾਂਦਾ ਹੈ। ਇਸ ਨਹਿਰ ਦੀ ਪਟੜੀ ਪਹਿਲਾਂ ਹੀ ਪੁੱਟੀ ਹੋਈ ਜਿਥੇ ਅਕਸਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਨੇ ਇਹ ਦਾਅਵਾ ਕੀਤਾ ਕਿ ਇਸ ਸੜਕ ਪਹਿਲਾਂ ਸਹੀ ਹਾਲਤ ਵਿਚ ਉੱਚੀ ਬਣੀ ਹੋਈ ਸੀ ਪ੍ਰੰਤੂ ਵਿਭਾਗ ਤੇ ਠੇਕੇਦਾਰਾਂ ਵਲੋਂ ਪੈਸੇ ਦੀ ਬਰਬਾਦੀ ਕਰਨ ਲਈ ਚੰਗੀ ਭਲੀ ਸੜਕ ਨੂੰ ਪੁੱਟ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖਦਿਆਂ ਇਸ ਸੜਕ ਦੀ ਉੱਚ ਪੱਧਰੀ ਜਾਂਚ ਵਿਜੀਲੈਂਸ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ।