07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਘਣੀਆਂ ’ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸੰਬੰਧੀ ਦਸਤਾਵੇਜ਼ੀ ਫ਼ਿਲਮ ਦਿਖਾਈ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਐਸ. ਐਮ.

Ad Position 21
No active advertisement
ਕਬੱਡੀ ਮੁਕਾਬਲਿਆਂ ’ਚ ਜ਼ੋਨ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀਆਂ ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਦੀਆ ਹੋਣਹਾਰ ਖਿਡਾਰਣਾਂ ਜੇਤੂ ਅੰਦਾਜ਼ ’ਚ ਆਪਣੇ ਸਕੂਲ ਅਧਿਆਪਕਾਂ ਨਾਲ। ਅਜੀਤ ਤਸਵੀਰ 04-08-2026
ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਐਸ.ਐਮ.ਡੀ ਵਰਲਡ ਸਕੂਲ ਕੋਟ ਸੁਖੀਆ ਦੀਆਂ ਖਿਡਾਰਣਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਹੋਈਆਂ ਜ਼ੋਨ ਪੱਧਰ ਦੀਆਂ ਖ਼ੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਨੈਸ਼ਨਲ ਸਟਾਇਲ ਦੇ ਮੁਕਾਬਲਿਆਂ ’ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਸੰਸਥਾ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਸਕੂਲ ਦੀਆਂ ਖਿਡਾਰਣਾਂ ਨੇ ਕਬੱਡੀ ਮੁਕਾਬਲਿਆਂ ਉਮਰ ਵਰਗ ਅੰਡਰ-14 (ਲੜਕੀਆਂ) ’ਚ ਭਾਣਾ ਸਕੂਲ ਦੀ ਟੀਮ ਨੂੰ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਸਕੂਲ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਇਨ੍ਹਾਂ ਖਿਡਾਰਣਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਕਾਮਨਾ ਕੀਤੀ ਤੇ ਜੇਤੂ ਖਿਡਾਰਣਾਂ ਦੀ ਖੇਡਾਂ ਵਿਚ ਬਿਹਤਰ ਕਾਰਗੁਜ਼ਾਰੀ ਲਈ ਹੌਂਸਲਾ ਅਫਜਾਈ ਕੀਤੀ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਇਹ ਪ੍ਰਾਪਤੀਆਂ ਖਿਡਾਰਣਾਂ ਦੀ ਸਖ਼ਤ ਮਿਹਨਤ ਅਤੇ ਕਬੱਡੀ ਕੋਚ ਜਸਪਾਲ ਸਿੰਘ ਦੀ ਅਗਵਾਈ ਦਾ ਨਤੀਜਾ ਹੈ। ਸਕੂਲ ਦੀ ਟਰੱਸਟੀ ਸੰਤੋਖ ਸਿੰਘ ਸੋਢੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੇਘਾ ਥਾਪਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਸਪੋਰਟਸ ਕੋਆਰਡੀਨੇਟਰ ਰਾਜ ਕੁਮਾਰ, ਰਵੀ ਸਿੰਘ ਸੋਨੀ, ਹਰਜਿੰਦਰ ਕੌਰ, ਗੁਰਮੇਜ ਸਿੰਘ ਤੇ ਸਮੂਹ ਸਟਾਫ਼ ਵਲੋਂ ਖਿਡਾਰਣਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫ਼ਲਤਾ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੈਸਟੀਸਾਈਡ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਾਉਣ ਦੇ ਪਹਿਲੇ ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ
Ad Position 24
No active advertisement