06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਵ. ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ’ਚ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ

ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਵਿਖੇ ਸਵਰਗੀ ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ਵਿਚ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਲੋਂ ਵਜ਼ੀਫ਼ਾ ਪ੍ਰੋਗਰਾਮ ਤਹਿਤ ਸਕੂਲ ਦੇ ਆਰਥਿਕ ਪੱਖੋਂ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਲਈ 52,100 ਰੁਪਏ ਦਾ ਚੈਕ ਪਿ੍ਰੰਸੀਪਲ ਕਰਮਜੀਤ ਕੌਰ ਅਤੇ ਸਕੂਲ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਸਮਾਗਮ ਦੌਰਾਨ ਸਵਰਗੀ ਰਾਜਿੰਦਰ ਸਿੰਘ ਬਰਾੜ ਦੇ ਪੁੱਤਰ ਡਾ.

Ad Position 21
No active advertisement
ਅਜੀਤ ਡੈਸਕ 04-08-2026
ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਵਿਖੇ ਸਵਰਗੀ ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ਵਿਚ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਲੋਂ ਵਜ਼ੀਫ਼ਾ ਪ੍ਰੋਗਰਾਮ ਤਹਿਤ ਸਕੂਲ ਦੇ ਆਰਥਿਕ ਪੱਖੋਂ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਲਈ 52,100 ਰੁਪਏ ਦਾ ਚੈਕ ਪਿ੍ਰੰਸੀਪਲ ਕਰਮਜੀਤ ਕੌਰ ਅਤੇ ਸਕੂਲ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਸਮਾਗਮ ਦੌਰਾਨ ਸਵਰਗੀ ਰਾਜਿੰਦਰ ਸਿੰਘ ਬਰਾੜ ਦੇ ਪੁੱਤਰ ਡਾ. ਐਸ.ਪੀ.ਐਸ. ਬਰਾੜ (ਸੇਵਾ ਮੁਕਤ ਡਾਇਰੈਕਟਰ, ਪਾਮੇਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਅਤੇ ਪੋਤਰੇ ਡਾ. ਅਮਨਪ੍ਰੀਤ ਸਿੰਘ ਬਰਾੜ (ਉਘੇ ਕਾਲਮ ਨਵੀਸ ਅਤੇ ਨੀਤੀ ਮਾਹਿਰ) ਸਮੇਤ ਪਰਿਵਾਰ ਸ਼ਾਮਿਲ ਹੋਏ। ਇਸ ਮੌਕੇ ਸਰਪੰਚ ਜਲੌਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਤੇਜ ਸਿੰਘ ਢੁੱਡੀ, ਅਧਿਆਪਕ ਮਹਿੰਦਰ ਸਿੰਘ ਤੈ ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਬਰਾੜ ਪਰਿਵਾਰ ਵਲੋਂ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ’ਚ ਪਾਏ ਜਾ ਰਹੇ ਜ਼ਿਕਰਯੋਗ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਰਾੜ ਪਰਿਵਾਰ ਦੇ ਪੁਰਖ਼ਿਆਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਬੁਲਾਰਿਆਂ ਨੇ ਸਵਰਗੀ ਰਾਜਿੰਦਰ ਸਿੰਘ ਬਰਾੜ ਦੇ ਸਾਦੇ ਅਤੇ ਨਿਮਰਤਾ ਭਰੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਹ ਮਿੱਠ-ਬੋਲੜੇ ਅਤੇ ਨਿਮਰ ਸੁਭਾਅ ਦੇ ਮਾਲਕ ਸਨ। ਮੰਚ ’ਤੇ ਉਕਤ ਤੋਂ ਇਲਾਵਾ ਮਨਜੀਤ ਸਿੰਘ ਸੰਘਾ, ਸ਼ਿੰਦਾ ਕਟਾਰੀਆ ਅਤੇ ਜਬਰਜੰਗ ਸਿੰਘ ਸ਼ਸ਼ੋਭਿਤ ਸਨ। ਇਸ ਮੌਕੇ ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਦਿਆਂ ਪੇਸ਼ੇਵਰ ਅਤੇ ਰੁਜ਼ਗਾਰ-ਮੁਖੀ ਕੋਰਸਾਂ ਵਿਚ ਦਾਖ਼ਲਾ ਲੈਣ ਦੀ ਪੇ੍ਰਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੂੰ ਸਾਰੀ ਉਮਰ ਇਸ ਗੱਲ ਦਾ ਅਫਸੋਸ ਰਿਹਾ ਕਿ ਉਨ੍ਹਾਂ ਨੇ ਖੁਦ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਆਪਣੇ ਬੱਚਿਆਂ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਇਆ, ਜਿਸ ਸਦਕਾ ਪਰਿਵਾਰ ਦੇ ਸਾਰੇ ਬੱਚੇ ਪੋਸਟ ਗ੍ਰੈਜੂਏਟ ਅਤੇ ਡਾਕਟ੍ਰੇੇਟ ਪੱਧਰ ਤੱਕ ਪੜੇ। ਇਸ ਮੌਕੇ ਸਕੂਲ ਅਧਿਆਪਕਾਂ ਨੇ ਖ਼ਾਸ ਕਰਕੇ ਗਰਮੀ ਦੇ ਦਿਨਾਂ ’ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੀਣ ਵਾਲੇ ਠੰਢੇ ਪਾਣੀ ਵਾਸਤੇ ਫ਼ਰੀਜ਼ਰ ਦੀ ਮੰਗ ਉਠਾਈ, ਜਿਸ ਵਾਸਤੇ ਹਾਜ਼ਰੀਨ ਨੇ ਨਕਦ ਰਾਸ਼ੀ ਮੌਕੇ ’ਤੇ ਹੀ ਸਕੂਲ ਪ੍ਰਬੰਧਕਾਂ ਨੂੰ ਸੌਂਪ ਦਿੱਤੀ। ਅੰਤ ’ਚ ਮਨਜੀਤ ਸਿੰਘ ਸੰਘਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੀਨੀਅਰ ਪੱਤਰਕਾਰ ਗੁਰਭੇਜ ਸਿੰਘ ਚੌਹਾਨ, ਸੁਖਵਿੰਦਰ ਸਿੰਘ ਢੁੱਡੀ, ਲੈਕਚਰਾਰ ਅਮਰਜੀਤ ਕੌਰ, ਬੇਅੰਤ ਕੌਰ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਖੀਵਾ, ਕੰਵਲਜੀਤ ਸਿੰਘ, ਵਿਕਰਮ ਸ਼ਰਮਾ, ਮਨਜੀਤ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਕੌਰ, ਰਾਣੀ ਕੌਰ, ਸਿਮਰਜੀਤ ਕੌਰ, ਮਹਿੰਦਰ ਸਿੰਘ ਸਮੇਤ ਸਕੂਲ ਸਟਾਫ਼, ਸਮੂਹ ਗਰਾਮ ਪੰਚਾਇਤ, ਵਿਦਿਆਰਥੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਦੀ ਯਾਦ ’ਚ ਸਾਲਾਨਾ ਮੇਲਾ 8 ਨੂੰ ਅਗਲੀ ਖ਼ਬਰ ਜ਼ੋਨਲ ਖੇਡ ਮੁਕਾਬਲਿਆਂ ’ਚ ਰਿਸ਼ੀ ਮਾਡਲ ਸਕੂਲ ਦੀਆਂ ਕੁੜੀਆਂ ਦੀ ਚੜ੍ਹਤ
Ad Position 24
No active advertisement