08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਇੰਡੋਨੇਸ਼ੀਆ ’ਚ ਫ਼ਸੇ 7 ਨੌਜਵਾਨ ਭਾਰਤ ਵਾਪਸ ਪਰਤਣ ’ਤੇ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕਰਨ ਲਈ ਫ਼ਰੀਦਕੋਟ ਪਹੁੰਚੇ

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮੰਜਲੀ ਵਿਧਾਨ ਸਭਾ ਹਲਕਾ ਧਰਮਕੋਟ ਦੇ 7 ਨੌਜਵਾਨਾਂ ਨੂੰ ਆਪਣੇ ਯਤਨਾ ਸਦਕਾ ਇੰਡੀਨੇਸ਼ੀਆ ਤੋਂ ਭਾਰਤ ਵਪਾਸ ਲਿਆਦਾਂ ਜਿਹੜੇ ਉੱਥੇ ਜੇਲ੍ਹ ਅੰਦਰ ਬੰਦ ਸਨ। ਵਾਪਸ ਪਰਤੇ ਇਨ੍ਹਾਂ ਸੱਤਾਂ ਨੌਜਵਾਨਾਂ ਨੇ ਅੱਜ ਸਰਬਜੀਤ ਸਿੰਘ ਖ਼ਾਲਸਾ ਦੇ ਦਫ਼ਤਰ ਵਿਚ ਪਹੁੰਚ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Ad Position 21
No active advertisement
ਫ਼ਰੀਦਕੋਟ ਵਿਖੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦੇ ਦਫ਼ਤਰ ਵਿਚ ਉਨ੍ਹਾਂ ਦੇ ਸਹਾਇਕ ਦਲੇਰ ਸਿੰਘ ਡੋਡ ਨਾਲ ਇੰਡੋਨੇਸ਼ੀਆਂ ਤੋਂ ਵਾਪਸ ਪਰਤੇ ਨੌਜਵਾਨ। ਅਜੀਤ ਤਸਵੀਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਛੱਤਿਆਣਾ, ਹੋਰ ਆਗੂਆਂ ਨਾਲ। ਅਜੀਤ ਤਸਵੀਰ 08-08-2026
ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮੰਜਲੀ ਵਿਧਾਨ ਸਭਾ ਹਲਕਾ ਧਰਮਕੋਟ ਦੇ 7 ਨੌਜਵਾਨਾਂ ਨੂੰ ਆਪਣੇ ਯਤਨਾ ਸਦਕਾ ਇੰਡੀਨੇਸ਼ੀਆ ਤੋਂ ਭਾਰਤ ਵਪਾਸ ਲਿਆਦਾਂ ਜਿਹੜੇ ਉੱਥੇ ਜੇਲ੍ਹ ਅੰਦਰ ਬੰਦ ਸਨ। ਵਾਪਸ ਪਰਤੇ ਇਨ੍ਹਾਂ ਸੱਤਾਂ ਨੌਜਵਾਨਾਂ ਨੇ ਅੱਜ ਸਰਬਜੀਤ ਸਿੰਘ ਖ਼ਾਲਸਾ ਦੇ ਦਫ਼ਤਰ ਵਿਚ ਪਹੁੰਚ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਨ੍ਹਾਂ ਨੌਜਵਾਨਾਂ ਦਾ ਸਵਾਗਤ ਖ਼ਾਲਸਾ ਦੇ ਸਹਾਇਕ ਦਲੇਰ ਸਿੰਘ ਡੋਡ ਨੇ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਬੇਰੁਜ਼ਗਾਰੀ ਕਾਰਨ ਆਪਣੀਆਂ ਜ਼ਮੀਨਾਂ, ਘਰ ਬਾਰ ਗਹਿਣੇ ਰੱਖ ਕੇ ਇਨ੍ਹਾਂ ਦੇ ਮਾਪਿਆਂ ਨੇ ਇੰਡੋਨੇਸ਼ੀਆ ਭੇਜਿਆ ਸੀ। ਪਰ ਏਜੰਟਾਂ ਦੀ ਧੋਖੇਬਾਜ਼ੀ ਕਾਰਨ ਇਨ੍ਹਾਂ ਨੂੰ ਦੋ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਇਸ ਘਟਨਾ ਤੋਂ ਬਾਅਦ ਇਨ੍ਹਾਂ ਦੇ ਮਾਪਿਆਂ ਨੇ ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਨਾਲ ਗੱਲਬਾਤ ਕੀਤੀ, ਖ਼ਾਲਸਾ ਨੇ ਵਿਦੇਸ਼ ਮੰਤਰੀ ਅਤੇ ਇੰਡੀਅਨ ਅੰਬੈਸੀ ਨਾਲ ਗੱਲ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਦਾਂ ਅਤੇ ਉਨ੍ਹਾਂ ਦੇ ਮਾਪਿਆਂ ਕੋਲ ਪਹੁੰਚਾਇਆ। ਦਲੇਰ ਸਿੰਘ ਡੋਡ ਨੇ ਅੱਗੇ ਦੱਸਿਆ ਕਿ ਪਿਛਲੇ 79 ਸਾਲਾਂ ਤੋਂ ਦੇਸ਼ ਅੰਦਰ ਰਾਜ ਕਰ ਰਹੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਬੇਰੁਜ਼ਗਾਰੀ ਦਾ ਕੋਈ ਹੱਲ ਨਹੀਂ ਲੱਭਿਆ। ਜਿਸ ਕਾਰਨ ਆਮ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣਾ ਪੈ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨਾਲ ਕਈ ਵਾਰ ਟਰੈਵਲ ਏਜੰਟਾਂ ਲੱਖਾਂ ਰੁਪਇਆ ਦੀਆਂ ਠੱਗੀਆਂ ਮਾਰੀਆਂ ਹਨ। ਵਾਪਸ ਪਰਤਣ ਵਾਲੇ ਨੌਜਵਾਨਾਂ ਵਿਚ ਕਮਲਜੀਤ ਸਿੰਘ, ਬੂਟਾ ਸਿੰਘ, ਸੋਨਾ ਸਿੰਘ, ਪਵਨ ਸਿੰਘ, ਗੁਰਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰੀਤਮ ਸਿੰਘ ਪਿੰਡ ਮੰਜਲੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜ਼ਿਲ੍ਹੇ ਦੇ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪ੍ਰੇਸ਼ਨ ਚਲਾਇਆ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਵਲੋਂ ਧਰਨਾ
Ad Position 24