12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਤਾ ਦਲਜੀਤ ਕੌਰ ਸੇਖੋਂ ਦੀ ਯਾਦ ’ਚ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਨੂੰ ਨਕਦ ਰਾਸ਼ੀ ਦਾਨ

ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬਹਿਬਲ ਕਲਾਂ ਨਿਵਾਸੀ ਮਨਪ੍ਰੀਤ ਸਿੰਘ ਸੇਖੋਂ, ਤਰਨਪ੍ਰੀਤ ਸਿੰਘ ਸੇਖੋਂ ਦੇ ਸਤਿਕਾਰਤ ਮਾਤਾ ਅਤੇ ਸੁਰਜੀਤ ਸਿੰਘ ਸੇਖੋਂ ਦੇ ਧਰਮਪਤਨੀ ਬੀਬੀ ਦਲਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸੇਖੋਂ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ, ਗੁਰਦੁਆਰਾ ਵਿਵੇਕਸਰ ਸਾਹਿਬ ਅਤੇ ਟਿੱਬੀ ਸਾਹਿਬ ਨੂੰ ਆਦਿ ਸੰਸਥਾਵਾਂ ਨੂੰ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾਨ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਬਰਗਾੜੀ, 11 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬਹਿਬਲ ਕਲਾਂ ਨਿਵਾਸੀ ਮਨਪ੍ਰੀਤ ਸਿੰਘ ਸੇਖੋਂ, ਤਰਨਪ੍ਰੀਤ ਸਿੰਘ ਸੇਖੋਂ ਦੇ ਸਤਿਕਾਰਤ ਮਾਤਾ ਅਤੇ ਸੁਰਜੀਤ ਸਿੰਘ ਸੇਖੋਂ ਦੇ ਧਰਮਪਤਨੀ ਬੀਬੀ ਦਲਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸੇਖੋਂ ਪਰਿਵਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ, ਗੁਰਦੁਆਰਾ ਵਿਵੇਕਸਰ ਸਾਹਿਬ ਅਤੇ ਟਿੱਬੀ ਸਾਹਿਬ ਨੂੰ ਆਦਿ ਸੰਸਥਾਵਾਂ ਨੂੰ 50-50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾਨ ਕੀਤੀ ਗਈ। ਇਸ ਮੌਕੇ ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸ਼ਰਮਾ ਅਤੇ ਰਾਮਦਾਸ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵਲੋਂ ਦਾਨ ਕੀਤੀ ਰਾਸ਼ੀ ਦਾ ਇਕ ਇਕ ਪੈਸੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਧਰਮ ਪ੍ਰਚਾਰ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਬਲਿਕ ਸਕੂਲਾਂ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਸਿਕੰਦਰ ਸਿੰਘ ਸੇਖੋਂ, ਕਿਰਨਦੀਪ ਸਿੰਘ, ਪਿ੍ਰਤਪਾਲ ਸਿੰਘ ਪੰਚ, ਪਰਮਜੀਤ ਸਿੰਘ, ਕੇਸ਼ਵ ਬਹਿਬਲ, ਭੁਪਿੰਦਰਪਾਲ ਸਿੰਘ, ਮਨਪ੍ਰੀਤ ਕੌਰ ਸਰਪੰਚ, ਗੁਰਮੁੱਖ ਸਿੰਘ, ਜਗਸੀਰ ਸਿੰਘ ਪੰਚ, ਹਰਗੋਪਾਲ ਸਿੰਘ, ਜਗਤਾਰ ਸਿੰਘ ਪੰਚ, ਚਰਨਜੀਤ ਕੌਰ ਪੰਚ, ਜਸਵਿੰਦਰ ਕੌਰ, ਜਗਜੀਤ ਸਿੰਘ, ਜਸਪ੍ਰੀਤ ਸਿੰਘ ਸੇਖੋਂ, ਸਰਬਜੀਤ ਸਿੰਘ, ਐਡਵੋਕੇਟ ਦਲਜਿੰਦਰ ਸਿੰਘ, ਮਲਕੀਤ ਕੌਰ, ਦੀਪਤੀ ਬਾਲਾ, ਵਿਕਾਸ, ਹਰਪ੍ਰੀਤ ਸਿੰਘ, ਹਰਮੀਤ ਕੌਰ, ਪਵਨਪ੍ਰੀਤ ਕੌਰ, ਮਾਧਵੀ, ਰਵਿੰਦਰਜੀਤ ਕੌਰ, ਮਲਕੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਪਕ ਜੈਤੋਈ ਮੰਚ ਦੀ ਬੈਠਕ ’ਚ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਫ਼ੈਸਲੇ ਅਗਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਕਰਤਾਰ ਦਾਸ ਦੀ ਬਰਸੀ ਮਨਾਈ
Ad Position 24