12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਫ਼੍ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਦੀ ਏ.ਡੀ.ਸੀ ਫ਼ਰੀਦਕੋਟ ਨਾਲ ਮੀਟਿੰਗ

ਫ਼ਰੀਦਕੋਟ, 11 ਅਗਸਤ (ਹਰਮਿੰਦਰ ਸਿੰਘ ਮਿੰਦਾ)-ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ (ਰਜਿ: 196) ਪੰਜਾਬ ਦੀ ਮੀਟਿੰਗ ਕੇਸ਼ਵ ਗੋਇਲ ਏ. ਡੀ.

Ad Position 21
No active advertisement
ਅਜੀਤ ਡੈਸਕ 12-08-2026
ਫ਼ਰੀਦਕੋਟ, 11 ਅਗਸਤ (ਹਰਮਿੰਦਰ ਸਿੰਘ ਮਿੰਦਾ)-ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ (ਰਜਿ: 196) ਪੰਜਾਬ ਦੀ ਮੀਟਿੰਗ ਕੇਸ਼ਵ ਗੋਇਲ ਏ.ਡੀ.ਸੀ ਫ਼ਰੀਦਕੋਟ ਨਾਲ ਹੋਈ। ਜਿਸ ਵਿਚ ਆਉਣ ਵਾਲੀ 15 ਅਗਸਤ 2026 ਨੂੰ ਦੇਸ਼ ਭਗਤ ਪਰਿਵਾਰਾਂ ਨੂੰ ਸਨਮਾਨ ਦੇਣ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਸ ਸੰਸਥਾ ਵਲੋਂ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਸੰਸਥਾ 80ਵੇਂ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾਉਣ ਲਈ ਵਚਨਬੱਧ ਹੈ। ਸੰਸਥਾ ਨੇ ਦੱਸਿਆ ਕਿ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਮੰਗਾਂ ਨੂੰ ਪੂਰਨ ਤੌਰ ’ਤੇ ਪ੍ਰਵਾਨ ਕਰਕੇ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਅਹਿਲ, ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ ਬੇਗੂਵਾਲਾ, ਮੁੱਖ ਸਲਾਹਕਾਰ ਹਰਨੇਕ ਸਿੰਘ ਦੇਸ਼ ਪ੍ਰੇਮੀ, ਰੇਸ਼ਮ ਸਿੰਘ ਭਾਗ ਸਿੰਘ ਵਾਲਾ, ਗੁਰਮੀਤ ਸਿੰਘ ਮਾਨੀ ਸਿੰਘ ਵਾਲਾ, ਬਲਵਿੰਦਰ ਸਿੰਘ ਔਲਖ, ਜਤਿੰਦਰ ਸਿੰਘ ਔਲਖ, ਗੁਰਪਾਲ ਸਿੰਘ ਢਿੱਲਵਾਂ, ਸਿਮਰਜੀਤ ਸਿੰਘ ਗੋਲੇਵਾਲਾ, ਮਨਪ੍ਰੀਤ ਸਿੰਘ ਗੋਲੇਵਾਲਾ, ਰੂਪ ਸਿੰਘ ਗੋਲੇਵਾਲਾ, ਗੁਰਦੀਪ ਕੌਰ, ਪਰਬ ਕੌਰ, ਏਕਮਪ੍ਰੀਤ ਸਿੰਘ, ਸੁਖਮੰਦਰ ਸਿੰਘ, ਮਾਸਟਰ ਗੁਰਨੇਕ ਸਿੰਘ ਵਾਂਦਰ ਜਟਾਣਾ ਅਤੇ ਗੁਰਮੇਲ ਸਿੰਘ ਬਰਗਾੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਕਰਤਾਰ ਕੌਰ ਕੋਟਕਪੂਰਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਦੀਪਕ ਜੈਤੋਈ ਮੰਚ ਦੀ ਬੈਠਕ ’ਚ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਫ਼ੈਸਲੇ
Ad Position 24