12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਜਪਾ ਵਲੋਂ 14 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ-ਕੁਲਦੀਪ ਸਿੰਘ ਭੰਗੇਵਾਲਾ ਨਵ - ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਵਰਕਰਾਂ ਨਾਲ ਕੀਤੀ

ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਕੋਟਕਪੂਰਾ ਰੋਡ ਸਥਿਤ ਇਕ ਹੋਟਲ ਕੰਪਲੈਕਸ ਵਿਖੇ ਅੱਜ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ 14 ਅਗਸਤ ਨੂੰ ਘਾਹ ਮੰਡੀ ਚੌਂਕ ਤੋਂ ਕੋਟਕਪੂਰਾ ਚੌਂਕ ਤੱਕ ਤਿਰੰਗਾ ਯਾਤਰਾ ਕੱਢਣਾ, ਸੁਤੰਤਰਰਤਾ ਦਿਵਸ, ਐੱਸ.

Ad Position 21
No active advertisement
ਕੈਪਟਨ ਧਰਮ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਪੀ.ਆਰ.ਟੀ.ਸੀ ਪੈਨਸ਼ਨਰਜ ਐਸੋਸੀਏਸ਼ਨ ਫ਼ਰੀਦਕੋਟ ਦੇ ਅਹੁਦੇਦਾਰ। ਅਜੀਤ ਤਸਵੀਰ 12-08-2026
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਕੋਟਕਪੂਰਾ ਰੋਡ ਸਥਿਤ ਇਕ ਹੋਟਲ ਕੰਪਲੈਕਸ ਵਿਖੇ ਅੱਜ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ 14 ਅਗਸਤ ਨੂੰ ਘਾਹ ਮੰਡੀ ਚੌਂਕ ਤੋਂ ਕੋਟਕਪੂਰਾ ਚੌਂਕ ਤੱਕ ਤਿਰੰਗਾ ਯਾਤਰਾ ਕੱਢਣਾ, ਸੁਤੰਤਰਰਤਾ ਦਿਵਸ, ਐੱਸ.ਆਈ.ਆਰ., ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੀ ਜੈਅੰਤੀ ਦੇ ਸੰਬੰਧ ਵਿਚ ਕੱਢੀ ਜਾ ਰਹੀ ਕਲਸ਼ ਯਾਤਰਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ। ਇਸ ਮਗਰੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਕਿਹਾ ਕਿ 14 ਅਗਸਤ ਨੂੰ ਸ਼ਹਿਰ ਦੇ ਘਾਹ ਮੰਡੀ ਚੌਂਕ ਤੋਂ ਕੋਟਕਪੂਰਾ ਚੌਂਕ ਤੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦੀ ਜਨਮ ਸਥਲੀ ਵਾਰਾਨਸੀ ਤੋਂ ਸ਼ੁਰੂ ਹੋਈ ਮਿੱਟੀ ਕਲਸ਼ ਯਾਤਰਾ ਵੀ ਜ਼ਿਲ੍ਹੇ ’ਚ ਪਿੰਡ-ਪਿੰਡ ਕੱਢੀ ਜਾ ਰਹੀ ਹੈ, ਜਿਸ ਦਾ ਸੰਗਤ ਵਲੋਂ ਭਰਵਾਂ ਸਵਾਗਤ ਹੋ ਰਿਹਾ ਹੈ। ਪੱਤਰਕਾਰਾਂ ਵਲੋਂ ਅਕਾਲੀ-ਭਾਜਪਾ ਗਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਾ ਜਦੋਂ ਗਠਜੋੜ ਟੁੱਟਿਆ ਸੀ, ਉਦੋਂ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਸਨ। ਹੁਣ ਭਾਜਪਾ ਆਪਣਾ ਇਕ ਅਲੱਗ ਮੁਕਾਮ ਹਾਸਿਲ ਕਰ ਚੁੱਕੀ ਹੈ ਤੇ ਉਸ ਨੂੰ ਕਿਸੇ ਨਾਲ ਗਠਜੋੜ ਦੀ ਲੋੜ ਨਹੀਂ ਹੈ। ਇਹ ਸਿਰਫ਼ ਅਫ਼ਵਾਹਾਂ ਹਨ। ਭਾਜਪਾ ਹੁਣ ਸਿਰਫ਼ ਆਪਣੇ ਬਲਬੂਤੇ ਹੀ ਹਰ ਚੋਣ ਲੜੇਗੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ, ਭਾਜਪਾ ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ, ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਾਬਕਾ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ, ਸੰਦੀਪ ਗਿਰਧਰ, ਅਰਵਿੰਦ ਪਠੇਲਾ, ਅਸ਼ਵਨੀ ਗਿਰਧਰ, ਬਲਵਿੰਦਰ ਸਿੰਘ ਮਿੰਕਲ ਬਜਾਜ, ਪਰਮਿੰਦਰ ਸਿੰਘ ਪਾਸ਼ਾ, ਸਾਬਕਾ ਕੌਂਸਲਰ ਰਣਦੀਪ ਰਾਣਾ ਕਮਰਾ, ਅਨੁਰਾਗ ਸ਼ਰਮਾ, ਕੇਸ਼ਵ ਸਿਡਾਨਾ, ਭੰਵਰ ਲਾਲ ਸ਼ਰਮਾ, ਸਰਪੰਚ ਬਲਵਿੰਦਰ ਸਿੰਘ ਪਿੰਦਰ, ਰਾਜਿੰਦਰ ਖੁਰਾਣਾ, ਮੰਡਲ-2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ-3 ਦੇ ਪ੍ਰਧਾਨ ਰਜਿੰਦਰ ਭੁਜੀਆ ਵਾਲੇ, ਸ਼ਿਵਨੰਦਨ ਬਿੱਲੂ ਕਟਾਰੀਆ, ਅਜੇ ਕੌਸ਼ਲ, ਰਾਹੁਲ ਕਟਾਰੀਆ, ਵਿਕ੍ਰਾਂਤ ਤੇਰ੍ਹੀਆ, ਨੀਟਾ ਤੰਵਰ, ਇਕਬਾਲ ਸਿੰਘ ਮਾਣਕ ਬਾਵਾ, ਵਿਕਾਸ, ਨਵੀਨ ਕੁਮਾਰ ਨਵੀ ਮੋਰਵਾਲ, ਚੈਰੀ, ਮਨੀਸ਼ ਧਮੀਜਾ, ਸ਼ਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਮੂਹਰੇ ਕਿਸਾਨਾਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਫਿੱਡੇ ਕਲਾਂ ’ਚ ‘ਆਤਮਾ’ ਸਕੀਮ ਅਧੀਨ ਫ਼ੀਲਡ ਡੇ ਦੌਰਾਨ ਝੋਨੇ ਦੀਆਂ ਬਿਮਾਰੀਆਂ ’ਤੇ ਚਰਚਾ
Ad Position 24